ਭਾਰਤੀ ਟੀਮ ਨਾਲ ਜੁੜੇ ਬੁਮਰਾਹ ਅਤੇ ਪ੍ਰਿਥਵੀ BCCI ਨੇ ਸ਼ੇਅਰ ਕੀਤੀ ਤਸਵੀਰ

12/17/2019 6:16:09 PM

ਵਿਸ਼ਾਖਾਪਟਨਮ : ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ ਦੇ ਬਦਲਵੇਂ ਅਭਿਆਸ ਸੈਸ਼ਨ 'ਚ ਪੁਰਾਣੇ ਐਕਸ਼ਨ ਦੇ ਨਾਲ ਗੇਂਦਬਾਜ਼ੀ ਕੀਤੀ ਜਦਕਿ ਪ੍ਰਿਥਵੀ ਸ਼ਾਅ ਨੇ ਟ੍ਰੇਨਰ ਨਿਕ ਵੈੱਬ ਦੇ ਨਾਲ ਅਭਿਆਸ ਕੀਤਾ ਪਰ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆਏ। ਬੁਮਰਾਹ ਸਟ੍ਰੈਸ ਫ੍ਰੈਕਚਰ ਕਾਰਨ ਬਾਹਰ ਹਨ ਪਰ ਅਗਲੇ ਸਾਲ ਨਿਊਜ਼ੀਲੈਂਡ ਦੌਰੇ ਦੇ ਲਈ ਫਿੱਟ ਹੋਣ ਦੀ ਉਮੀਦ ਹੈ। ਜਦਕਿ ਸ਼ਾਅ ਡੋਪਿੰਗ ਕਾਰਨ ਅੱਠ ਮਹੀਨੇ ਦੀ ਪਾਬੰਦੀ ਝੱਲਣ ਦੇ ਬਾਅਦ ਘਰੇਲੂ ਕ੍ਰਿਕਟ 'ਚ ਮੁੰਬਈ ਦੇ ਲਈ ਸ਼ਾਨਦਾਰ ਵਾਪਸੀ ਕਰ ਚੁੱਕੇ ਹਨ।

PunjabKesari

ਭਾਰਤੀ ਟੀਮ ਪ੍ਰਬੰਧਨ ਉਨ੍ਹਾਂ ਦੇ ਫਿੱਟਨੈਸ ਪੱਧਰ ਦੀ ਸਮੀਖਿਆ ਤੋਂ ਪਹਿਲਾਂ ਦੋਵਾਂ ਨਾਲ ਗੱਲਾਂ ਕਰੇਗਾ। ਬੁਮਰਾਹ ਨੂੰ ਅਭਿਆਸ ਦੇ ਦੌਰਾਨ ਭਾਰਤੀ ਟੀਮ ਦੀ ਜਰਸੀ ਦਿੱਤੀ ਗਈ। ਉਸ ਨੇ ਕਰੀਬ ਇਕ ਘੰਟੇ ਤੱਕ ਰਿਸ਼ਭ ਪੰਤ, ਮਨੀਸ਼ ਪਾਂਡੇ ਅਤੇ ਮਯੰਕ ਅਗਰਵਾਲ ਲਈ ਗੇਂਦਬਾਜ਼ੀ ਕੀਤੀ। ਅਭਿਆਸ ਦੇ ਦੌਰਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨਜ਼ਰ ਨਹੀਂ ਆਏ। ਕੋਚ ਰਵੀ ਸ਼ਾਸਤਰੀ ਅਤੇ ਰਾਸ਼ਟਰੀ ਚੋਣਕਰਤਾ ਦੇਵਾਂਗ ਗਾਂਧੀ ਦੀ ਨਿਗਰਾਨੀ 'ਚ ਹੋਏ ਅਭਿਆਸ ਸੈਸ਼ਨ 'ਚ ਬੁਮਰਾਹ ਬਿਲਕੁਲ ਸਹਿਜ ਨਜ਼ਰ ਆਏ। ਦੂਜੇ ਪਾਸੇ ਸਾਦੀ ਟੀ-ਸ਼ਰਟ ਪਹਿਨ ਕੇ ਖੇਡ ਰਹੇ ਸ਼ਾਅ ਨੇ ਟ੍ਰੇਨਰ ਵੈੱਬ ਨਾਲ ਲੰਬੀ ਗੱਲਬਾਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਫੀਲਡਿੰਗ ਕੋਚ ਆਰ. ਸ਼੍ਰੀਧਰ ਲਈ ਦਿੱਤੇ ਉੱਚੇ ਕੈਚ ਫੜਨ ਨੂੰ ਕਿਹਾ ਗਿਆ।


Related News