ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੇ ਛੱਡੀ ਕਪਤਾਨੀ

Friday, Jun 21, 2024 - 10:03 AM (IST)

ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੇ ਛੱਡੀ ਕਪਤਾਨੀ

ਕੰਪਾਲਾ- ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੇ ਟੀ-20 ਵਿਸ਼ਵ ਕੱਪ ’ਚ ਆਪਣੀ ਟੀਮ ਦੀ ਗਰੁੱਪ ਰਾਊਂਡ ’ਚ ਮੁਹਿੰਮ ਖਤਮ ਹੋਣ ਤੋਂ ਬਾਅਦ ਦੇਸ਼ ਪਰਤਨ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਯੂਗਾਂਡਾ ਦੀ ਟੀਮ ਟੀ-20 ਵਿਸ਼ਵ ਕੱਪ ’ਚ ਪਾਪੂਆ ਨਿਊ ਗਿਨੀ ਵਿਰੁੱਧ ਸਿਰਫ ਇਕ ਜਿੱਤ ਹਾਸਲ ਕਰ ਸਕੀ ਸੀ, ਜਿਸ ਨਾਲ ਟੀਮ 2 ਅੰਕ ਲੈ ਕੇ ਗਰੁੱਪ ਸੀ ’ਚ ਚੌਥੇ ਸਥਾਨ ’ਤੇ ਰਹੀ। ਮਸਾਬਾ ਪਿਛਲੇ 5 ਸਾਲਾਂ ਤੋਂ ਟੀਮ ਦੇ ਕਪਤਾਨ ਸਨ, ਜਿਸ ’ਚ ਟੀ-20 ਵਿਸ਼ਵ ਕੱਪ ’ਚ ਟੀਮ ਦੀ ਅਗਵਾਈ ਕਰਨਾ ਸ਼ਾਮਲ ਸੀ।
ਉਹ 63 ਟੀ-20 ਕੌਮਾਂਤਰੀ ਮੈਚਾਂ ’ਚ 24 ਵਿਕਟਾਂ ਲੈਣ ਤੋਂ ਇਲਾਵਾ 439 ਦੌੜਾਂ ਬਣਾ ਚੁੱਕੇ ਹਨ। ਉਹ ਤੇਜ਼ ਗੇਂਦਬਾਜ਼ੀ ਤੋਂ ਇਲਾਵਾ ਸਪਿਨ ਗੇਂਦਬਾਜ਼ੀ ਕਰ ਸਕਦੇ ਹਨ। ਉਨ੍ਹਾਂ ਮੌਜੂਦਾ ਵਿਸ਼ਵ ਕੱਪ ’ਚ 5 ਵਿਕਟਾਂ ਲਈਆਂ।


author

Aarti dhillon

Content Editor

Related News