B'Day Special: ਜਦੋਂ ਸੈਂਕੜਾ ਪੂਰਾ ਕਰਨ ਦੇ ਜਸ਼ਨ 'ਚ ਜੇਸਨ ਰਾਏ ਨੇ ਅੰਪਾਇਰ ਨੂੰ ਮਾਰੀ ਟੱਕਰ

07/21/2020 3:52:48 PM

ਸਪੋਰਟਸ ਡੈਸਕ– ਇੰਗਲੈਂਡ ਦੇ ਕ੍ਰਿਕਟਰ ਜੇਸਨ ਰਾਏ 30 ਸਾਲਾਂ ਦੇ ਹੋ ਗਏ ਹਨ। ਆਪਣੀਆਂ ਤੇਜ਼ ਪਾਰੀਆਂ ਲਈ ਜਾਣੇ ਜਾਂਦੇ ਜੇਸਨ ਨੂੰ 2019 ਕ੍ਰਿਕਟ ਵਿਸ਼ਵ ਕੱਪ ਦੌਰਾਨ ਅੰਪਾਇਰ ਨਾਲ ਟਕਰਾਉਣ ਕਾਰਨ ਵੀ ਜਾਣਿਆ ਜਾਂਦਾ ਹੈ। ਦਰਅਸਲ, ਇੰਗਲੈਂਡ ਦੀ ਟੀਮ ਬੰਗਲਾਦੇਸ਼ ਖਿਲਾਫ ਮੈਚ ਖੇਡਣ ਉਤਰੀ ਸੀ। ਓਪਨਰ ਜੇਸਨ ਨੇ ਚੰਗੀ ਖੇਡ ਖੇਡੀ। ਉਹ ਜਦੋਂ 99 ਦੌੜਾਂ ’ਤੇ ਸਨ ਤਾਂ ਉਨ੍ਹਾਂ ਨੇ ਇਕ ਜ਼ੋਰਦਾਰ ਹਿੱਟ ਲਗਾ ਕੇ ਨਾਨ ਸਟ੍ਰਾਈਕ ਐਂਡ ਵਲ ਦੌੜਣਾ ਸ਼ੁਰੂ ਕਰ ਦਿੱਤਾ। ਜੇਸਨ ਨੂੰ ਲੱਗਾ ਕਿ ਉਨ੍ਹਾਂ ਦੀ ਦੌੜ ਪੂਰੀ ਹੋ ਗਏ ਹੀ ਅਤੇ ਉਹ ਜਸ਼ਨ ਮਾਉਣ ਲੱਗੇ। ਪਰ ਇਸ ਵਿਚਕਾਰ ਉਹ ਇਹ ਭੁੱਲ ਗਏ ਕਿ ਉਨ੍ਹਾਂ ਦੇ ਰਸਤੇ ’ਚ ਅੰਪਾਇਰ ਵੀ ਸੀ। ਜੇਸਨ ਅੰਪਾਇਰ ਨਾਲ ਟਕਰਾਏ। ਅੰਪਾਇਰ ਧੱਕਾ ਲੱਗਣ ਕਾਰਨ ਮੈਦਾਨ ’ਤੇ ਡਿੱਗ ਗਏ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ। ਜੇਸਨ ਅਤੇ ਅੰਪਾਇਰ ਦੇ ਟਕਰਾਅ ’ਚ ਕਈ ਮੀਮ ਵੀ ਬਣੇ ਸਨ। 

PunjabKesari

ਜੇਸਨ ਰਾਏ ਦੇ ਦੋ ਵੱਡੇ ਰਿਕਾਰਡ

PunjabKesari

ਜੇਸਨ ਰਾਏ ਨੇ 2016 ’ਚ ਸ਼੍ਰੀਲੰਕਾ ਖਿਲਾਫ ਅਲੈਕਸ ਹੇਲਸ ਨਾਲ ਓਪਨਿੰਗ ’ਤੇ ਰਿਕਾਰਡ 256 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਬਿਨ੍ਹਾਂ ਵਿਕੇਟ ਗੁਆਏ ਦੌੜਾਂ ਦਾ ਪਿੱਛਾ ਕਰਦੇ ਹੋਏ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਹ ਇੰਗਲੈਂਡ ਲਈ ਕਿਸੇ ਵੀ ਵਿਕੇਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਇਲਾਵਾ ਵਨ-ਡੇ ਕ੍ਰਿਕਟ ’ਚ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ 180 ਦੌੜਾਂ ਬਣਾਉਣ ਦਾ ਰਿਕਾਰਡ ਵੀ ਜੇਸਨ ਦੇ ਨਾਂ ਹੈ। 

PunjabKesari

ਬਚਪਨ ਦੀ ਦੋਸਤ ਐਲੀ ਵਿੰਟਰ ਨਾਲ ਕੀਤਾ ਵਿਆਹ
ਜੇਸਨ ਰਾਏ ਨੇ ਆਪਣਾ ਪਿਆਰ ਬਚਪਨ ’ਚ ਹੀ ਲੱਭ ਲਿਆ ਸੀ। ਜੇਸਨ ਨੇ ਐਲੀ ਵਿੰਟਰ ਨਾਲ 2017 ’ਚ ਵਿਆਹ ਕੀਤਾ ਸੀ। ਉਨ੍ਹਾਂ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਉਹ ਕਾਫੀ ਛੋਟੇ ਸਨ। ਉਦੋਂ ਤੋਂ ਹੀ ਉਨ੍ਹਾਂ ਦਾ ਸਾਥ ਅਜਿਹਾ ਬਣਿਆ ਕਿ ਦੋਵੇਂ ਇਕ-ਦੂਜੇ ਤੋਂ ਅਲੱਗ ਨਹੀਂ ਹੋਏ। 2017 ’ਚ ਉਨ੍ਹਾਂ ਦਾ ਵਿਆਹ ਹੋਈ ਅਤੇ 2019 ’ਚ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਇਰਵਲੀ ਰੱਖਿਆ ਗਿਆ। 

ਜੇਸਨ ਰਾਏ ਦਾ ਕ੍ਰਿਕਟ ਕਰੀਅਰ
ਟੈਸਟ- 5 ਮੈਚ, 187 ਦੌੜਾਂ, ਔਸਤ 18
ਵਨ-ਡੇ- 87 ਮੈਚ 3434 ਦੌੜਾਂ, ਔਸਤ 42
ਟੀ-20- 35 ਮੈਚ, 860 ਦੌੜਾਂ, ਔਸਤ 24
ਫਰਸਟ ਕਲਾਸ- 86 ਮੈਚ, 4832 ਦੌੜਾਂ, ਔਸਤ 36


Rakesh

Content Editor

Related News