ਵੱਡੀ ਖਬਰ! 3 ਸਟਾਰ ਕ੍ਰਿਕਟਰਾਂ ਵਲੋਂ ਸੰਨਿਆਸ ਦਾ ਐਲਾਨ, ਇਹ ICC ਟੂਰਨਾਮੈਂਟ ਹੋਵੇਗਾ ਆਖਰੀ

Wednesday, Apr 29, 2026 - 04:51 PM (IST)

ਵੱਡੀ ਖਬਰ! 3 ਸਟਾਰ ਕ੍ਰਿਕਟਰਾਂ ਵਲੋਂ ਸੰਨਿਆਸ ਦਾ ਐਲਾਨ, ਇਹ ICC ਟੂਰਨਾਮੈਂਟ ਹੋਵੇਗਾ ਆਖਰੀ

ਸਪੋਰਟਸ ਡੈਸਕ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਲਈ ਇੱਕ ਅਹਿਮ ਯੁੱਗ ਦਾ ਅੰਤ ਹੋਣ ਜਾ ਰਿਹਾ ਹੈ। ਇੰਗਲੈਂਡ ਦੀ ਧਰਤੀ 'ਤੇ ਖੇਡੇ ਜਾਣ ਵਾਲੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 ਤੋਂ ਬਾਅਦ ਟੀਮ ਦੀਆਂ ਤਿੰਨ ਸਭ ਤੋਂ ਸੀਨੀਅਰ ਅਤੇ ਸਟਾਰ ਖਿਡਾਰਨਾਂ—ਸੂਜ਼ੀ ਬੇਟਸ, ਸੋਫੀ ਡੇਵਾਈਨ ਅਤੇ ਲੀ ਤਾਹੂਹੂ—ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੀਆਂ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਇਹ ਤਿੰਨੋਂ ਦਿੱਗਜ ਆਖਰੀ ਵਾਰ ਮੈਦਾਨ 'ਤੇ ਨਜ਼ਰ ਆਉਣਗੀਆਂ।

ਇੱਕ-ਇੱਕ ਕਰਕੇ ਦਿੱਗਜਾਂ ਨੇ ਕੀਤਾ ਐਲਾਨ 
ਸੰਨਿਆਸ ਲੈਣ ਦਾ ਸਿਲਸਿਲਾ 23 ਅਪ੍ਰੈਲ ਨੂੰ ਸੂਜ਼ੀ ਬੇਟਸ (39) ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ 2026 ਵਿਸ਼ਵ ਕੱਪ ਤੋਂ ਬਾਅਦ ਉਹ ਖੇਡਣਾ ਬੰਦ ਕਰ ਦੇਣਗੇ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਸਾਬਕਾ ਕਪਤਾਨ ਸੋਫੀ ਡੇਵਾਈਨ (36) ਅਤੇ ਤੇਜ਼ ਗੇਂਦਬਾਜ਼ ਲੀ ਤਾਹੂਹੂ (35) ਨੇ ਵੀ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੇ ਫੈਸਲੇ ਦੀ ਪੁਸ਼ਟੀ ਕੀਤੀ।

ਸ਼ਾਨਦਾਰ ਰਿਹਾ ਕਰੀਅਰ ਦਾ ਸਫ਼ਰ 
ਇਹਨਾਂ ਤਿੰਨਾਂ ਖਿਡਾਰਨਾਂ ਨੇ ਨਿਊਜ਼ੀਲੈਂਡ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ :

ਸੋਫੀ ਡੇਵਾਈਨ : 151 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 3587 ਦੌੜਾਂ ਅਤੇ 128 ਵਿਕਟਾਂ । ਉਹਨਾਂ ਦੀ ਹੀ ਕਪਤਾਨੀ ਵਿੱਚ ਨਿਊਜ਼ੀਲੈਂਡ ਨੇ ਪਿਛਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਸੂਜ਼ੀ ਬੇਟਸ: 181 ਟੀ-20 ਮੈਚਾਂ ਵਿੱਚ 4717 ਦੌੜਾਂ ਬਣਾਉਣ ਤੋਂ ਇਲਾਵਾ 62 ਵਿਕਟਾਂ ਵੀ ਝਟਕਾਈਆਂ।

ਲੀ ਤਾਹੂਹੂ: 101 ਟੀ-20 ਮੈਚਾਂ ਵਿੱਚ 98 ਵਿਕਟਾਂ ਹਾਸਲ ਕੀਤੀਆਂ।

ਕੋਚ ਬੇਨ ਸਾਇਰ ਦਾ ਬਿਆਨ 
ਟੀਮ ਦੀ ਹੈਡ ਕੋਚ ਬੇਨ ਸਾਇਰ ਨੇ ਇਸ ਮੌਕੇ ਨੂੰ "ਖਾਸ ਅਤੇ ਦੁਰਲੱਭ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਸਭ ਤੋਂ ਸੀਨੀਅਰ ਖਿਡਾਰਨਾਂ ਦਾ ਇੱਕੋ ਟੂਰਨਾਮੈਂਟ ਰਾਹੀਂ ਆਪਣੇ ਕਰੀਅਰ ਨੂੰ ਖਤਮ ਕਰਨਾ ਟੀਮ ਲਈ ਭਾਵੁਕ ਪਲ ਹੋਵੇਗਾ। ਕੋਚ ਅਨੁਸਾਰ ਇਹ ਤਿੰਨੋਂ ਖਿਡਾਰਨਾਂ ਹੁਣ ਆਪਣੇ "ਆਖਰੀ ਮਿਸ਼ਨ" (ਵਿਸ਼ਵ ਕੱਪ ਜਿੱਤਣ) ਲਈ ਪੂਰੀ ਤਰ੍ਹਾਂ ਕੇਂਦਰਿਤ ਹਨ।

ਨਵੀਂ ਕਪਤਾਨ ਅਤੇ ਨੌਜਵਾਨ ਟੀਮ
ਦਿੱਗਜਾਂ ਦੇ ਸੰਨਿਆਸ ਦੇ ਐਲਾਨ ਦੇ ਨਾਲ ਹੀ ਨਿਊਜ਼ੀਲੈਂਡ ਨੇ ਭਵਿੱਖ ਵੱਲ ਕਦਮ ਵਧਾਏ ਹਨ। ਟੀਮ ਦੀ ਕਮਾਨ ਹੁਣ 25 ਸਾਲਾ ਨੌਜਵਾਨ ਆਲਰਾਊਂਡਰ ਅਮੇਲੀਆ ਕੇਰ ਨੂੰ ਸੌਂਪੀ ਗਈ ਹੈ। ਵਿਸ਼ਵ ਕੱਪ ਦੀ ਟੀਮ ਵਿੱਚ ਨੈਨਸੀ ਪਟੇਲ ਅਤੇ ਇਜ਼ੀ ਸ਼ਾਰਪ ਵਰਗੀਆਂ ਨੌਜਵਾਨ ਖਿਡਾਰਨਾਂ ਨੂੰ ਵੀ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।


author

Tarsem Singh

Content Editor

Related News