IPL ਸਟਾਰ ਨੇ ਖਰੀਦੀ ਆਪਣੀ T-20 ਕ੍ਰਿਕਟ ਟੀਮ ! ਬੱਲਾ ਛੱਡ ਹੁਣ ਇਸ ਨਵੀਂ ਭੂਮਿਕਾ ''ਚ ਆਉਣਗੇ ਨਜ਼ਰ

Monday, Apr 20, 2026 - 07:43 PM (IST)

IPL ਸਟਾਰ ਨੇ ਖਰੀਦੀ ਆਪਣੀ T-20 ਕ੍ਰਿਕਟ ਟੀਮ ! ਬੱਲਾ ਛੱਡ ਹੁਣ ਇਸ ਨਵੀਂ ਭੂਮਿਕਾ ''ਚ ਆਉਣਗੇ ਨਜ਼ਰ

ਸਪੋਰਟਸ ਡੈਸਕ : ਟੀ-20 ਕ੍ਰਿਕਟ 'ਤੇ ਸਾਲਾਂ ਤੱਕ ਰਾਜ ਕਰਨ ਵਾਲੇ ਤੇ 'ਯੂਨੀਵਰਸ ਬੌਸ' ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕ੍ਰਿਸ ਗੇਲ ਹੁਣ ਇੱਕ ਬਿਲਕੁਲ ਨਵੇਂ ਰੋਲ ਵਿੱਚ ਨਜ਼ਰ ਆਉਣਗੇ। ਮੈਦਾਨ 'ਤੇ ਆਪਣੇ ਬੱਲੇ ਨਾਲ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਗੇਲ ਹੁਣ ਕ੍ਰਿਕਟ ਟੀਮ ਦੇ ਮਾਲਕ ਬਣ ਗਏ ਹਨ। ਉਨ੍ਹਾਂ ਨੇ ਯੂਰਪ ਵਿੱਚ ਸ਼ੁਰੂ ਹੋ ਰਹੀ ਇੱਕ ਨਵੀਂ ਟੀ-20 ਲੀਗ ਵਿੱਚ ਟੀਮ ਖਰੀਦ ਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ।

ਰਿਪੋਰਟਾਂ ਅਨੁਸਾਰ ਯੂਰਪ ਵਿੱਚ ਆਈ.ਪੀ.ਐੱਲ. ਦੀ ਤਰਜ਼ 'ਤੇ ਯੂਰਪੀਅਨ ਟੀ-20 ਪ੍ਰੀਮੀਅਰ ਲੀਗ (ETPL) ਸ਼ੁਰੂ ਹੋ ਰਹੀ ਹੈ। ਕ੍ਰਿਸ ਗੇਲ ਇਸ ਲੀਗ ਦੀ ਟੀਮ 'ਗਲਾਸਗੋ ਮੁਗਾਫੀਅਨਜ਼'ਦੇ ਸਹਿ-ਮਾਲਕ ਅਤੇ ਬ੍ਰਾਂਡ ਅੰਬੈਸਡਰ ਹੋਣਗੇ। ਗੇਲ ਨੇ ਇਸ ਲੀਗ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਦੁਨੀਆ ਭਰ ਵਿੱਚ ਸੁਪਰਹਿੱਟ ਹੋਣ ਵਾਲਾ ਹੈ।

ਕ੍ਰਿਸ ਗੇਲ ਦਾ ਆਈ.ਪੀ.ਐੱਲ. ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਇਸ ਲੀਗ ਵਿੱਚ 13 ਸਾਲਾਂ ਤੱਕ ਖੇਡਦਿਆਂ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਆਈ.ਪੀ.ਐੱਲ. ਵਿੱਚ 6 ਸੈਂਕੜਿਆਂ ਦੀ ਮਦਦ ਨਾਲ 4,965 ਰਨ ਬਣਾਉਣ ਵਾਲੇ ਗੇਲ ਦਾ ਤਜ਼ਰਬਾ ਹੁਣ ਉਨ੍ਹਾਂ ਦੀ ਆਪਣੀ ਫਰੈਂਚਾਈਜ਼ੀ ਦੇ ਕੰਮ ਆਵੇਗਾ।

ਅਭਿਸ਼ੇਕ ਬੱਚਨ ਕਰ ਰਹੇ ਹਨ ਲੀਗ ਦੀ ਸ਼ੁਰੂਆਤ
ਖਾਸ ਗੱਲ ਇਹ ਹੈ ਕਿ ਯੂਰਪ ਵਿੱਚ ਇਸ ਲੀਗ ਦੀ ਸ਼ੁਰੂਆਤ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਕਰ ਰਹੇ ਹਨ। ਇਸ ਦਾ ਪਹਿਲਾ ਸੀਜ਼ਨ 26 ਅਗਸਤ ਤੋਂ 20 ਸਤੰਬਰ ਦਰਮਿਆਨ ਖੇਡਿਆ ਜਾਵੇਗਾ, ਜਿਸ ਵਿੱਚ 6 ਟੀਮਾਂ ਵਿਚਾਲੇ 33 ਮੈਚ ਹੋਣਗੇ। ਇਸ ਲੀਗ ਨਾਲ ਗਲੇਨ ਮੈਕਸਵੈੱਲ, ਸਟੀਵ ਵਾ ਅਤੇ ਕਾਇਲ ਮਿਲਸ ਵਰਗੇ ਦਿੱਗਜ ਖਿਡਾਰੀ ਵੀ ਵੱਖ-ਵੱਖ ਭੂਮਿਕਾਵਾਂ ਵਿੱਚ ਜੁੜੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News