ਵੱਡੀ ਖਬਰ : ਮੈਚ ਤੋਂ ਪਹਿਲਾ ਅਚਾਨਕ ਬਦਲ ਗਿਆ ਟੀਮ ਦਾ ਕਪਤਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

Monday, Apr 27, 2026 - 04:13 PM (IST)

ਵੱਡੀ ਖਬਰ : ਮੈਚ ਤੋਂ ਪਹਿਲਾ ਅਚਾਨਕ ਬਦਲ ਗਿਆ ਟੀਮ ਦਾ ਕਪਤਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

ਸਪੋਰਟਸ ਡੈਸਕ : ਮੈਚ ਤੋਂ ਪਹਿਲਾ ਅਚਾਨਕ ਕਪਤਾਨ ਬਦਲ ਜਾਣਾ ਕਦੇ ਵੀ ਸੁਣਨ ਨੂੰ ਨਹੀਂ ਮਿਲਿਆ ਹੈ ਅਤੇ ਜਦੋਂ ਕੋਈ ਇੰਟਰਨੈਸ਼ਨਲ ਮੈਚ ਹੋਵੇ ਤਾਂ ਥੋੜਾ ਬਹੁਤ ਪਹਿਲਾ ਤੋਂ ਖਬਰ ਆ ਜਾਂਦੀ ਹੈ । ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਸ਼ੁਰੂ ਹੋ ਗਿਆ ਹੈ । ਮੈਚ ਤੋਂ ਠੀਕ ਪਹਿਲਾ ਹੀ ਪਤਾ ਚੱਲਿਆ ਕਿ ਟੀਮ ਦੇ ਕਪਤਾਨ ਟਾਮ ਲੈਥਮ ਮੈਚ ਤੋਂ ਬਾਹਰ ਹੋ ਗਏ, ਇਸ ਦੌਰਾਨ ਇਕ ਨੌਜਵਾਨ ਖਿਡਾਰੀ ਨੂੰ ਟੀਮ ਦੀ ਕਮਾਨ ਸੌਪੀ ਗਈ ਹੈ ।

ਘਰਵਾਲੀ ਨੂੰ ਚਿਕਨ ਬਣਾਉਣ ਦਾ ਆਰਡਰ ਦੇਣਾ ਪਿਆ ਮਹਿੰਗਾ ! ਗੁਆਉਣੀ ਪਈ ਆਪਣੀ ਹੀ ਜਾਨ

ਵਨਡੇ ਤੋਂ ਬਾਅਦ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਆਗਾਜ਼
ਨਿਊਜ਼ੀਲੈਂਡ ਦੀ ਟੀਮ ਇਸ ਸਮੇਂ ਬੰਗਲਾਦੇਸ਼ ਦੌਰੇ ਉੱਤੇ ਹੈ । ਪਹਿਲੇ ਤਿੰਨ ਮੈਂਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋਈ, ਇਸ ਦਾ ਪਹਿਲਾ ਮੈਚ ਨਿਊਜ਼ੂਲੈਂਡ ਨੇ ਜਿੱਤ ਲਿਆ, ਪਰ ਬਾਕੀ ਬਚੇ ਹੋਏ ਦੋਵੇਂ ਮੈਚ ਜਿੱਤ ਕੇ ਬੰਗਲਾਦੇਸ਼ ਨੇ ਸੀਰੀਜ਼ ਆਪਣੇ ਨਾਂ ਕਰ ਲਈ । ਇਸ ਨਾਲ ਬੰਗਲਾਦੇਸ਼ ਨੂੰ ਆਈ.ਸੀ.ਸੀ. ਵਨਡੇ ਰੈਕਿੰਗ ਵਿੱਚ ਵੀ ਫਾਇਦਾ ਹੋਇਆ । ਹੁਣ ਟੀ-20 ਸੀਰੀਜ਼ ਸ਼ੁਰੂ ਹੋ ਚੁੱਕੀ ਹੈ । ਇਸ ਦੇ ਤਹਿਤ ਤਿੰਨ ਮੁਕਾਬਲੇ ਖੇਡੇ ਜਾਣਗੇ । ਪਹਿਲਾ ਮੈਚ ਅੱਜ ਚੱਟੋਗ੍ਰਾਮ ਵਿੱਚ ਖੇਡਿਆ ਜਾ ਰਿਹਾ ਹੈ ।

ਦੇਖੋ ਕਿੰਨਾ ਆਲੀਸ਼ਾਨ ਹੈ ਹੋਟਲ ਜਿੱਥੇ ਟਰੰਪ 'ਤੇ ਚੱਲੀ ਗੋਲੀ, ਇਕ ਰਾਤ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

ਟਾਮ ਲੈਥਮ ਜ਼ਖਮੀ, ਨਿਕ ਕੇਲੀ ਨੂੰ ਬਣਾਇਆ ਗਿਆ ਕਪਤਾਨ
ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾ ਟੀ-20 ਮੈਚ ਲਈ ਜਦੋਂ ਟਾਸ ਦੀ ਵਾਰੀ ਆਈ ਤਾਂ ਕਪਤਾਨ ਦੇ ਤੌਰ ਉੱਤੇ ਟਾਮ ਲੈਥਮ ਨਹੀਂ ਨਿਕ ਕੇਲੀ ਨੂੰ ਕਮਾਨ ਸੌਪੀ ਗਈ । ਨਿਕ ਕੇਲੀ ਨੇ ਟਾਸ ਦੇ ਸਮੇਂ ਦੱਸਿਆ ਕਿ ਟਾਮ ਲੈਥਮ ਅੱਜ ਮੈਚ ਤੋਂ ਪਹਿਲਾ ਜ਼ਖਮੀ ਹੋ ਗਏ ਹਨ । ਐਤਵਾਰ ਨੂੰ ਜਦੋਂ ਉਹ ਪ੍ਰੈਕਟਿਸ ਕਰ ਰਹੇ ਸਨ, ਤਾਂ ਉਨ੍ਹਾਂ ਦੇ ਪੈਰ ਦੇ ਅੰਗੂਠੇ ਵਿੱਚ ਸੱਟ ਲਗ ਗਈ, ਜੋ ਹਾਲੇਂ ਤਕ ਠੀਕ ਨਹੀਂ ਹੋਈ, ਇਸ ਲਈ ਉਹ ਮੈਚ ਮਿਸ ਕਰ ਰਹੇ ਹਨ । ਇਸ ਦੇ ਨਾਲ ਹੀ ਨਿਕ ਕੇਲੀ ਹੁਣ ਨਿਊਜ਼ੀਲੈਂਡ ਲਈ ਟੀ-20 ਇੰਟਰਨੈਸ਼ਨਲ ਵਿੱਚ ਕਪਤਾਨੀ ਕਰਨ ਵਾਲੇ 13ਵੇਂ ਖਿਡਾਰੀ ਬਣ ਗਏ ਹਨ । ਹਾਲਾਂਕਿ ਦੂਜੇ ਮੈਚ ਤੱਕ ਟਾਮ ਲੈਥਮ ਦੀ ਵਾਪਸੀ ਹੋ ਸਕਦੀ ਹੈ ਪਰ ਇਸ ਉੱਤੇ ਆਖਰੀ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ ।
ਇਹ ਵੀ ਪੜ੍ਹੋ :  ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

SATPAL

Content Editor

Related News