ਅੱਜ ਹੋਵੇਗਾ ਵੱਡਾ ਮੁਕਾਬਲਾ, ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਹੋਵੇਗੀ ਆਹਮੋ-ਸਾਹਮਣੇ

Tuesday, Apr 28, 2026 - 11:35 AM (IST)

ਅੱਜ ਹੋਵੇਗਾ ਵੱਡਾ ਮੁਕਾਬਲਾ, ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਹੋਵੇਗੀ ਆਹਮੋ-ਸਾਹਮਣੇ

ਸਪੋਰਟਸ ਡੈਸਕ : ਆਈ.ਪੀ.ਐੱਲ, 2026 ਵਿੱਚ ਅੱਜ ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੇ ਵਿਚਕਾਰ ਰੋਮਾਂਚਿਕ ਮੁਕਾਬਲਾ ਖੇਡਿਆ ਜਾਵੇਗਾ । ਨਿਊ ਚੰਡੀਗੜ੍ਹ ਦੇ ਮੈਦਾਨ 'ਤੇ ਹੋਣ ਵਾਲਾ ਮੈਚ ਦੋਵਾਂ ਹੀ ਟੀਮਾਂ ਦੇ ਲਈ ਅਹਿਮ ਹੈ, ਜਿੱਥੇ ਪੰਜਾਬ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗੀ, ਉੱਥੇ ਹੀ ਰਾਜਸਥਾਨ ਵਾਪਸੀ ਦੀ ਭਾਲ ਵਿੱਚ ਮੈਦਾਨ ਉੱਤੇ ਉਤਰੇਗੀ ।

ਹੇ-ਟੂ-ਹੇਡ ਰਿਕਾਰਡ
ਦੋਵਾਂ ਟੀਮਾਂ ਦੇ ਵਿਚਾਲੇ ਹੁਣ ਤਕ ਕੁਲ 30 ਮੁਕਾਬਲੇ ਖੇਡੇ ਗਏ ਹਨ  :

ਪੰਜਾਬ ਕਿਗਸ ਦੀ ਟੀਮ ਨੇ 13 ਮੈਚ ਜਿੱਤੇ 

ਰਾਜਸਥਾਨ ਰਾਇਲਸ ਨੇ 17 ਮੈਚ ਜਿੱਤੇ

ਅੰਕੜਿਆਂ ਦੇ ਲਿਹਾਜ਼ ਨਾਲ ਰਾਜਸਥਾਨ ਦਾ ਪਲੜਾ ਭਾਰੀ ਹੈ, ਪਰ ਮੌਜੂਦਾ ਫਾਰਮ ਪੰਜਾਬ ਦੇ ਪੱਖ ਵਿੱਚ ਨਜ਼ਰ ਆਉਂਦੀ ਹੈ ।

ਕੀ ਹੈ ਪਿੱਚ ਰਿਪੋਰਟ 
ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਇਸ ਸੀਜ਼ਨ ਬੱਲੇਬਾਜ਼ਾਂ ਲਈ ਸਵਰ ਸਾਬਤ ਹੋਈ ਹੈ । ਔਸਤ ਪਹਿਲੀ ਪਾਰੀ ਦਾ ਸਕੋਰ : 200 ਤੋਂ ਵੱਧ ਬਾਊਂਸ ਅਤੇ ਗਤੀ, ਸਪਿੰਨਰਾਂ ਨੂੰ ਬਾਅਦ ਵਿੱਚ ਥੋੜਈ ਮਦਦ ਮਿਲ ਸਕਦੀ ਹੈ, ਅਜਿਹੇ ਵਿੱਚ ਅੱਜ ਇਕ ਹਾਈ-ਸਕੋਰਿੰਗ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ।

1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਕਿਵੇ ਦਾ ਰਹੇਗਾ ਮੌਸਮ
ਮੈਚ ਦੌਰਾਨ ਮੌਸਮ ਸਾਫ ਰਹਿਣ ਦੀ ਉਮੀਦ ਹੈ । ਤਾਪਮਾਨ 28 ਤੋਂ 30 ਡਿਗਰੀ ਤੱਕ ਹਲਕੀ ਗਰਮੀ ਰਹੇਗੀ, ਮੀਂ ਦੀ ਕੋਈ ਸੰਭਾਵਨਾ ਨਹੀਂ, ਦੂਜੀ ਪਾਰੀ ਵਿੱਚ ਔਸ ਦਾ ਅਸਰ ਦਿਖ ਸਕਦਾ ਹੈ । ਔਸ ਦੇ ਕਾਰਨ ਟਾਸ ਜਿੱਤਣ ਵਾਲੀ ਟੀਮ ਪਹਿਲਾ ਬੱਲੇਬਾਜ਼ੀ ਕਰਨਾ ਪਸੰਦ ਕਰ ਸਕਦੀ ਹੈ ।

ਪੰਜਾਬ ਦੇ ਪ੍ਰਦਰਸ਼ਨ ਵਿੱਚ ਵੱਡਾ ਬਦਲਾਅ
ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਅਸ ਅਈਅਰ ਇਸ ਸੀਜ਼ਨ ਬੇਹਤਰੀਨ ਫਾਰਮ ਵਿੱਚ ਨਜ਼ਰ ਆ ਰਹੇ ਹਨ । ਹਾਲ ਹੀ ਵਿੱਚ  ਸ਼੍ਰੇਅਸ ਨੇ ਦਿੱਲੀ ਖਿਲਾਫ 265 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ 36 ਗੇਂਦਾਂ ਵਿੱਚ ਨਾਬਾਦ ਰਹਿੰਦੇ ਹੋਏ 71 ਦੌੜਾਂ ਦੀ ਪਾਰੀ ਖੇਡੀ ਸੀ । ਉਸ ਦੀ ਬੱਲੇਬਾਜ਼ੀ ਵਿੱਚ ਇਸ ਵਾਰ ਅਲੱਗ ਹੀ ਆਤਮ ਵਿਸ਼ਵਾਸ ਅਤੇ ਸੰਤੁਲਨ ਦਿਖ ਰਿਹਾ ਹੈ,ਜਿਸ ਨਾਲ ਟੀਮ ਨੂੰ ਮਜ਼ਬੂਤੀ ਮਿਲ ਰਹੀ ਹੈ । ਕੋਚ ਰਿੰਕੀ ਪੋਟਿੰਗ ਦੇ ਨਾਲ ਉਸ ਦੀ ਸਾਂਝੇਕਾਰੀ ਪੰਜਾਬ ਦੇ ਪ੍ਰਦਰਸ਼ਨ ਵਿੱਚ ਵੱਡਾ ਬਦਲਾਅ ਲੈ ਕੇ ਆਈ ਹੈ ।

ਇਹ ਵੀ ਪੜ੍ਹੋ :  ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

SATPAL

Content Editor

Related News