IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match Winner ਖਿਡਾਰੀ

Tuesday, Apr 21, 2026 - 05:38 PM (IST)

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match Winner ਖਿਡਾਰੀ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਵਿਚਕਾਰ ਚੇਨਈ ਸੁਪਰ ਕਿੰਗਜ਼ ਲਈ ਇੱਕ ਬੇਹੱਦ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ 18 ਸਾਲਾ ਨੌਜਵਾਨ ਅਤੇ ਪ੍ਰਭਾਵਸ਼ਾਲੀ ਬੱਲੇਬਾਜ਼ ਆਯੂਸ਼ ਮਹਾਤਰੇ ਗੰਭੀਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਫਰੈਂਚਾਇਜ਼ੀ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ, 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਆਯੂਸ਼ ਦੇ ਖੱਬੇ ਪੈਰ ਦੀ ਹੈਮਸਟ੍ਰਿੰਗ ਵਿੱਚ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਨੇ ਮਹਿਜ਼ 17 ਗੇਂਦਾਂ ਵਿੱਚ 30 ਰਨ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇੱਕ ਰਨ ਲੈਂਦੇ ਸਮੇਂ ਉਹ ਜ਼ਖਮੀ ਹੋ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਦਰਦ ਦੇ ਬਾਵਜੂਦ ਉਹ ਕੁਝ ਸਮਾਂ ਬੱਲੇਬਾਜ਼ੀ ਕਰਦੇ ਰਹੇ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਅਤੇ ਮਾਹਿਰਾਂ ਵੱਲੋਂ ਚੇਨਈ ਦੇ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਡਾਕਟਰਾਂ ਅਨੁਸਾਰ, ਹੁਣ ਉਨ੍ਹਾਂ ਨੂੰ 6 ਤੋਂ 12 ਹਫ਼ਤਿਆਂ ਤੱਕ ਰੀਹੈਬਿਲੀਟੇਸ਼ਨ (ਸੁਧਾਰ) ਵਿੱਚੋਂ ਗੁਜ਼ਰਨਾ ਪਵੇਗਾ।

ਇਹ ਵੀ ਪੜ੍ਹੋ- IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ

ਇਹ ਵੀ ਪੜ੍ਹੋ- ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

ਆਯੂਸ਼ ਮਹਾਤਰੇ ਇਸ ਸੀਜ਼ਨ ਵਿੱਚ ਚੇਨਈ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ 6 ਮੈਚਾਂ ਦੀਆਂ 6 ਪਾਰੀਆਂ ਵਿੱਚ 33.50 ਦੀ ਔਸਤ ਅਤੇ 177.87 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ਸਨ। ਚੇਨਈ ਪਹਿਲਾਂ ਹੀ ਆਪਣੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੇ ਬਾਹਰ ਹੋਣ ਨਾਲ ਜੂਝ ਰਹੀ ਹੈ, ਅਜਿਹੇ ਵਿੱਚ ਆਯੂਸ਼ ਦਾ ਜਾਣਾ ਟੀਮ ਦੇ ਸੰਤੁਲਨ ਲਈ ਵੱਡੀ ਚੁਣੌਤੀ ਹੈ।

23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਹੋਣ ਵਾਲੇ ਹਾਈ-ਪ੍ਰੈਸ਼ਰ ਮੈਚ ਤੋਂ ਪਹਿਲਾਂ ਚੇਨਈ ਨਵੇਂ ਖਿਡਾਰੀ ਦੀ ਭਾਲ ਵਿੱਚ ਹੈ। ਸੂਤਰਾਂ ਅਨੁਸਾਰ, ਉਰਵਿਲ ਪਟੇਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਉਰਵਿਲ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਉਹ ਟੀ-20 ਵਿੱਚ ਮਹਿਜ਼ 28 ਗੇਂਦਾਂ ਵਿੱਚ ਸੈਂਕੜਾ ਜੜਨ ਦਾ ਰਿਕਾਰਡ ਵੀ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ- ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!


author

Rakesh

Content Editor

Related News