IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ
Friday, Apr 24, 2026 - 08:44 PM (IST)
ਸਪੋਰਟਸ ਡੈਸਕ- ਆਈਪੀਐਲ 2026 ਦੇ ਸੀਜ਼ਨ ਦੇ ਵਿਚਕਾਰ ਇਕ ਟੀਮ ਦਾ ਕਪਤਾਨ ਬਦਲਣ ਵਾਲਾ ਹੈ। ਇਹ ਟੀਮ ਆਪਣੇ ਅਗਲੇ ਮੁਕਾਬਲੇ 'ਚ ਨਵੇਂ ਕਪਤਾਨ ਨਾਲ ਮੈਦਾਨ 'ਤੇ ਉਤਰੇਗੀ, ਜੋ ਉਨ੍ਹਾਂ ਦੀ ਟੀਮ ਦਾ ਫੁਲ ਟਾਈਮ ਕਪਤਾਨ ਵੀ ਹੈ ਪਰ ਸੱਟ ਦੇ ਚਲਦੇ ਇਸ ਸੀਜ਼ਨ 'ਚ ਇਕ ਵੀ ਮੈਚ ਨਹੀਂ ਖੇਡ ਸਕਿਆ। ਹੁਣ ਟੀਮ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਦਾ ਪੱਕਾ ਕਪਤਾਨ ਹੁਣ ਮੈਦਾਨ 'ਤੇ ਉਤਰਨ ਲਈ ਤਿਆਰ ਹੈ।
ਦੱਸ ਦੇਈਏ ਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਕਪਤਾਨ ਅਤੇ ਸਟਾਰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਆਈ.ਪੀ.ਐੱਲ. 2026 'ਚ 25 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਖਿਲਾਫ ਮੈਚ 'ਚ ਵਾਪਸੀ ਕਰਨਗੇ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡਿਆ ਜਾਵੇਗਾ, ਜੋ ਇਸ ਸੀਜ਼ਨ ਦਾ ਪਹਿਲਾ ਰਿਵਰਸ ਫਿਕਸਚਰ ਹੋਵੇਗਾ। ਦੱਸ ਦੇਈਏ ਕਿ ਪਿੱਠ ਦੀ ਸੱਟ ਕਾਰਨ ਕਮਿੰਸ ਹੁਣ ਤਕ ਬਾਹਰ ਚੱਲ ਰਹੇ ਸਨ। ਇਸੇ ਸੱਟ ਨੇ ਉਨ੍ਹਾਂ ਨੂੰ ਟੀ20 ਵਿਸ਼ਵ ਕੱਪ 2026 ਤੋਂ ਵੀ ਬਾਹਰ ਰੱਖਿਆ ਸੀ। ਹੁਣ ਫਿਟਨੈੱਸ ਟੈਸਟ ਪਾਸ ਕਰਨ ਤੋਂ ਬਾਅਦ ਉਹ ਭਾਰਤ ਪਰਤ ਆਏ ਹਨ ਅਤੇ ਮੈਦਾਨ 'ਤੇ ਉਤਰਨ ਲਈ ਤਿਆਰ ਹਨ।
Vastunnadu 🧡🔥 pic.twitter.com/9ZzYaR1fGK
— SunRisers Hyderabad (@SunRisers) April 24, 2026
ਜ਼ਿਕਰਯੋਗ ਹੈ ਕਿ ਕਮਿੰਸ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ, ਜਦਕਿ ਅਭਿਸ਼ੇਕ ਸ਼ਰਮਾ ਨੂੰ ਉਪ-ਕਪਤਾਨ ਬਣਾਇਆ ਗਿਆ ਸੀ। ਪਰ ਹੁਣ ਕਮਿੰਸ ਦੀ ਵਾਪਸੀ ਨਾਲ ਰਾਜਸਥਾਨ ਰਾਇਲਜ਼ ਵਿਰੁੱਧ ਅਗਲੇ ਮੁਕਾਬਲੇ ਵਿੱਚ ਕਪਤਾਨੀ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਕਮਿੰਸ ਦੁਬਾਰਾ ਟੀਮ ਦੀ ਅਗਵਾਈ ਕਰਨਗੇ।
