ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

Sunday, May 16, 2021 - 02:19 PM (IST)

ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਫ਼ਿੱਟ ਹੋਣ ਦੇ ਬਾਵਜੂਦ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਮੈਚਾਂ ’ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਇਹ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਭੁਵਨੇਸ਼ਵਰ ਟੈਸਟ ਕ੍ਰਿਕਟ ਨੂੰ ਜਲਦੀ ਹੀ ਅਲਵਿਦਾ ਕਹਿ ਸਕਦੇ ਹਨ। ਇਸ ’ਤੇ ਹੁਣ ਚੁੱਪੀ ਤੋੜਦੇ ਹੋਏ ਕ੍ਰਿਕਟਰ ਨੇ ਵੱਡਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : IPL ’ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ ’ਤੇ ਆਊਟ ਹੋਣ ਵਾਲੇ ਖਿਡਾਰੀ, ਰੋਹਿਤ ਦਾ ਨਾਂ ਵੀ ਸ਼ਾਮਲ

ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਤੇ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਚੰਗੀ ਗੇਂਦਬਾਜ਼ੀ ਕਰਨ ਵਾਲੇ ਭੁਵਨੇਸ਼ਵਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ। ਭੁਵਨੇਸ਼ਵਰ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਮੇਰੇ ਬਾਰੇ ਕਿਸੇ ਆਰਟੀਕਲ ’ਚ ਕਿਹਾ ਗਿਆ ਹੈ ਕਿ ਮੈਂ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ। ਉਨ੍ਹਾਂ ਕਿਹਾ, ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਹਮੇੇਸ਼ਾ ਟੀਮ ਦੀ ਚੋਣ ਦੇ ਬਾਵਜੂਦ ਤਿੰਨਾਂ ਫ਼ਾਰਮੈਟਸ ਲਈ ਖ਼ੁਦ ਨੂੰ ਤਿਆਰ ਕੀਤਾ ਹੈ ਤੇ ਅੱਗੇ ਵੀ ਅਜਿਹਾ ਹੀ ਕਰਦਾ ਰਹਾਂਗਾ। ਭੁਵਨੇਸ਼ਵਰ ਨੇ ਅਜਿਹੀਆਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ’ਤੇ ਲਿਖਿਆ, ਸੁਝਾਅ- ਕਿਰਪਾ ਕਰਕੇ ‘ਸੋਰਸ’ ਦੇ ਆਧਾਰ ’ਤੇ ਆਪਣੀਆਂ ਧਾਰਨਾਵਾਂ ਨਾ ਲਿੱਖੋ। 

ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਅਜੇ ਤਕ ਭਾਰਤ ਲਈ 21 ਟੈਸਟ, 116 ਵਨ-ਡੇ ਤੇ 48 ਟੀ-20 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਹ ਟੈਸਟ ’ਚ 37 ਪਾਰੀਆਂ ’ਚ 63, ਵਨ-ਡੇ ’ਚ 116 ਪਾਰੀਆਂ ’ਚ 138 ਤੇ 48 ਟੀ-20 ਪਾਰੀਆਂ ’ਚ 45 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ ਆਖ਼ਰੀ ਵਾਰ ਟੈਸਟ ਮੈਚ ਸਾਲ 2018 ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਜੋਹਾਨਿਸਬਰਗ ’ਚ ਖੇਡਿਆ ਸੀ।  

ਇਹ ਵੀ ਪੜ੍ਹੋ : ਅਰਜਨ ਭੁੱਲਰ ਨੇ ਰਚਿਆ ਇਤਿਹਾਸ, MMA ’ਚ ਵਿਸ਼ਵ ਖ਼ਿਤਾਬ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਫ਼ਾਈਟਰ ਬਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News