ਭਰਤ ਕੋਟੀ ਅਤੇ ਮਹਾਲਕਸ਼ਮੀ ਨੇ ਆਪਣੇ-ਆਪਣੇ ਜੂਨੀਅਰ ਸ਼ਤਰੰਜ ਖਿਤਾਬ ਜਿੱਤੇ

09/12/2017 9:06:18 AM

ਪਟਨਾ— ਕੌਮਾਂਤਰੀ ਮਾਸਟਰ ਹਰਸ਼ ਭਰਤਕੋਟੀ ਅਤੇ ਮਹਿਲਾ ਮਾਸਟਰ ਮਹਾਲਕਸ਼ਮੀ ਨੇ ਅੱਜ ਰਾਸ਼ਟਰੀ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਕ੍ਰਮਵਾਰ ਲੜਕੇ ਅਤੇ ਲੜਕੀਆਂ ਦੇ ਵਰਗ ਦੇ ਖਿਤਾਬ ਜਿੱਤ ਲਏ। ਸਾਬਕਾ ਰਾਸ਼ਟਰੀ ਅੰਡਰ 13 ਚੈਂਪੀਅਨ ਭਰਤਕੋਟੀ 11 ਦੌਰ ਦੀ ਚੈਂਪੀਅਨਸ਼ਿਪ 'ਚ 9.5 ਅੰਕ ਦੇ ਨਾਲ ਆਂਧਰ ਪ੍ਰਦੇਸ਼ ਦੇ ਕਾਰਤਿਕ ਵੇਂਕਟਰਮਨ ਦੇ ਨਾਲ ਟਾਈ ਸਨ ਪਰ ਨਿਜੀ ਮੁਕਾਬਲੇ 'ਚ ਕਾਰਤਿਕ ਨੂੰ ਹਰਾਉਣ ਦੇ ਕਾਰਨ ਭਰਤਕੋਟੀ ਨੂੰ ਜੇਤੂ ਐਲਾਨਿਆ ਗਿਆ ਹੈ।

ਕਾਰਤਿਕ ਦੂਜੇ ਸਥਾਨ 'ਤੇ ਰਹੇ ਜਦਕਿ ਆਂਧਰ ਪ੍ਰਦੇਸ਼ ਦੇ ਕੌਮਾਂਤਰੀ ਮਾਸਟਰ ਕ੍ਰਿਸ਼ਨਾ ਤੇਜਾ ਨੇ ਅੱਠ ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ 'ਚ ਸਾਬਕਾ ਅੰਡਰ 12 ਵਿਸ਼ਵ ਚੈਂਪੀਅਨ ਮਹਾਲਕਸ਼ਮੀ ਨੇ 9 ਅੰਕਾਂ ਦੇ ਨਾਲ ਖਿਤਾਬ ਜਿੱਤਿਆ। ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ 8.5 ਅੰਕ ਦੇ ਨਾਲ ਦੂਜੇ ਸਥਾਨ 'ਤੇ ਰਹੀ। ਕਰਨਾਟਕ ਦੀ ਈਸ਼ਾ ਸ਼ਰਮਾ ਦੇ ਵੀ 8.5 ਅੰਕ ਰਹੇ ਪਰ ਉਨ੍ਹਾਂ ਨੂੰ ਸਾਕਸ਼ੀ ਦੇ ਖਿਲਾਫ ਹਾਰ ਦੇ ਕਾਰਨ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ।


Related News