ਔਰੰਗੁਟਾਨ ਨੇ ਦਵਾਈ ਵਾਲੇ ਪੌਦੇ ਨਾਲ ਖੁਦ ਕਰ ਲਿਆ ਆਪਣੇ ਜ਼ਖ਼ਮ ਦਾ ਇਲਾਜ

Saturday, May 04, 2024 - 11:38 AM (IST)

ਸੁਮਾਤਰਾ (ਇੰਟ) - ਇੰਡੋਨੇਸ਼ੀਆ ਵਿਚ ‘ਰਾਕਸ’ ਨਾਂ ਦੇ ਇਕ ਨਰ ਔਰੰਗੁਟਾਨ (ਬਾਂਦਰ ਦੀ ਇਕ ਕਿਸਮ) ਨੂੰ ਇਕ ਪੌਦੇ ਦੀ ਵਰਤੋਂ ਕਰਕੇ ਆਪਣੇ ਚਿਹਰੇ ’ਤੇ ਡੂੰਘੇ ਜ਼ਖਮ ਦਾ ਇਲਾਜ ਕਰਕੇ ਠੀਕ ਹੁੰਦੇ ਪਾਇਆ ਗਿਆ ਹੈ। ਇਹ ਇਸ ਤੱਥ ਦੀ ਇਕ ਉਦਾਹਰਣ ਹੈ ਕਿ ਜੰਗਲ ਵਿਚ ਰਹਿਣ ਵਾਲੇ ਕੁਝ ਜਾਨਵਰ ਉੱਥੇ ਪਾਏ ਜਾਣ ਵਾਲੇ ਦਵਾਈ ਵਾਲੇ ਬੂਟਿਆਂ ਨਾਲ ਆਪਣੇ ਜ਼ਖ਼ਮਾਂ ਦਾ ਇਲਾਜ ਖੁਦ ਕਰ ਲੈਂਦੇ ਹਨ। ਇਹ ਨਿਰੀਖਣ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਗੁਨੁੰਗ ਲੀਜ਼ਰ ਨੈਸ਼ਨਲ ਪਾਰਕ ਵਿਚ ਹੋਇਆ ਜਦੋਂ ਖੋਜੀਆਂ ਨੇ ਜੂਨ 2022 ਵਿਚ ਰਾਕਸ ਨੂੰ ਜ਼ਖਮੀ ਹੁੰਦੇ ਦੇਖਿਆ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਉਨ੍ਹਾਂ ਦਾ ਮੰਨਣਾ ਹੈ ਕਿ ਉਸਨੂੰ ਇਕ ਵਿਰੋਧੀ ਨਰ ਓਰੰਗੁਟਾਨ ਨਾਲ ਲੜਦੇ ਸਮੇਂ ਸੱਟ ਲੱਗੀ ਸੀ। ਵੀਰਵਾਰ ਨੂੰ ਜਾਰੀ ਕੀਤੀ ਗਈ ਵਿਗਿਆਨਕ ਰਿਪੋਰਟ ਦੇ ਮੁਤਾਬਕ ਵਿਗਿਆਨੀਆਂ ਨੇ ‘ਰਾਕਸ’ ਔਰੰਗੁਟਾਨ ਨੂੰ ਇਕ ਦਵਾਈ ਵਾਲੇ ਬੂਟੇ ਦੀਆਂ ਪੱਤੀਆਂ ਨੂੰ ਤੋੜਦੇ ਅਤੇ ਚਬਾਉਂਦੇ ਹੋਏ ਦੇਖਿਆ। ਦੱਖਣ-ਪੂਰਬੀ ਏਸ਼ੀਆ ਦੇ ਲੋਕ ਦਰਦ ਅਤੇ ਸੋਜ਼ ਦੇ ਇਲਾਜ ਲਈ ਇਸ ਪੌਦੇ ਦੀ ਵਰਤੋਂ ਕਰਦੇ ਹਨ। ਬਾਲਗ ਮਰਦ ਨੇ ਚਬਾਈਆਂ ਹੋਈਆਂ ਪੱਤੀਆਂ ਨੂੰ ਆਪਣੀਆਂ ਉਂਗਲਾਂ ’ਤੇ ਰੱਖਿਆ ਅਤੇ ਉਨ੍ਹਾਂ ਨੂੰ ਆਪਣੀ ਸੱਜੀ ਗੱਲ੍ਹ ’ਤੇ ਜ਼ਖ਼ਮ ’ਤੇ ਲਗਾਇਆ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਵਿਗਿਆਨੀਆਂ ਦੀ ਟੀਮ ਦਾ ਮੰਨਣਾ ਹੈ ਕਿ ਰਾਕਸ ਨੇ ‘ਫਾਈਬਰੋਰੀਆ ਟਿੰਕਟੋਰੀਆ’ ਨਾਂ ਦੇ ਬੂਟੇ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਠੀਕ ਕੀਤਾ। ਇੰਡੋਨੇਸ਼ੀਆ ਵਿਚ ‘ਅਕਰ ਕੁਨਿੰਗ’ ਦੇ ਨਾਂ ਨਾਲ ਜਾਣਿਆ ਜਾਣ ਵਾਲ ਇਹ ਬੂਟਾ, ਦਲਦਲ ਦੇ ਜੰਗਲ ਖੇਤਰ ਵਿਚ ਸੰਭਾਵਤ ’ਤੌਰ 'ਤੇ ਔਰੰਗੁਟਾਨਾਂ ਵੱਲੋਂ ਖਾਧਾ ਜਾਂਦਾ ਹੈ ਜੋ ਕਿ ਲਗਭਗ 150 ਗੰਭੀਰ ਰੂਪ ਵਿਚ ਖ਼ਤਰੇ ਵਿਚ ਪਏ ਸੁਮਾਤਰਾ ਓਰੰਗੁਟਾਨਾਂ ਦਾ ਘਰ ਹੈ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News