ਬੰਗਾਲ ਨੂੰ ਹਰਾ ਕੇ ਤਾਮਿਲਨਾਡੂ ਨੇ ਵਿਜੇ ਹਜ਼ਾਰੇ ਟਰਾਫੀ ''ਤੇ ਕੀਤਾ ਕਬਜ਼ਾ

03/20/2017 6:31:44 PM

ਨਵੀਂ ਦਿੱਲੀ— ਸੀਨੀਅਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਸੈਂਕੜੇ ਦੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਦਮ ''ਤੇ ਤਾਮਿਲਨਾਡੂ ਨੇ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ''ਚ ਅੱਜ ਬੰਗਾਲ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਤਾਮਿਲਨਾਡੂ ਨੇ ਇਸ ਰਾਸ਼ਟਰੀ ਇਕ ਰੋਜ਼ਾ ਚੈਂਪੀਅਨਸ਼ਿਪ ''ਚ ਤੀਜੀ ਵਾਰ ਬੰਗਾਲ ਨੂੰ ਹਰਾਇਆ ਹੈ। ਇਸ ਤੋਂ ਪਹਿਲਾ 2008-09 ਅਤੇ 2009-10 ''ਚ ਵੀ ਉਹ ਬੰਗਾਲ ਨੂੰ ਹਰਾ ਚੁੱਕੇ ਹਨ।
ਤਾਮਿਲਨਾਡੂ ਨੇ 47.2 ਓਵਰਾਂ ''ਚ 217 ਦੌੜਾਂ ਬਣਾਈਆ, ਜਿਸ ''ਚ ਕਾਰਤਿਕ ਦੀਆਂ 112 ਦੌੜਾਂ ਸ਼ਾਮਲ ਸਨ। ਕਾਰਤਿਕ ਨੇ ਆਪਣੀ ਪਾਰੀ ''ਚ 14 ਚੌਕੇ ਲਗਾਏ। ਬੰਗਾਲ ਲਈ ਮੁਹਮੰਦ ਸ਼ਮੀ ਨੇ 26 ਦੌੜਾਂ ਦੇ ਕੇ 4 ਅਤੇ ਅਸ਼ੋਕ ਡਿੰਡਾ ਨੇ 36 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਤਾਮਿਲਨਾਡੂ ਦੇ ਗੇਂਦਬਾਜ਼ਾਂ ਨੇ ਬੰਗਾਲ ਨੂੰ 180 ਦੌੜਾਂ ''ਤੇ ਸਮੇਟ ਦਿੱਤਾ। ਆਫ ਸਪਿਨਰ ਵਾਸਿੰਗਟਨ ਸੁੰਦਰ ਨੂੰ ਵਿਕਟ ਨਹੀਂ ਮਿਲਿਆ ਪਰ ਉਨ੍ਹਾਂ ਬੇਹਦ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ ਸਿਰਫ 17 ਦੌੜਾਂ ਦਿੱਤੀਆਂ। 
ਸ਼੍ਰੀਵਤਸ ਗੋਸੁਆਮੀ (23) ਅਤੇ ਅਭਿਮਨਿਊ ਈਸ਼ਵਰਨ (1) ''ਤੇ ਆਊਟ ਹੋ ਗਏ। ਕਪਤਾਨ ਮਨੋਜ ਤਿਵਾਰੀ ਵੀ ਸਿਰਫ 32 ਦੌੜਾਂ ਬਣਾ ਸਕੇ ਅਤੇ ਵਿਜੇ ਸ਼ੰਕਰ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਸੁਦੀਪ ਚਟਰਜੀ (58) ਅਤੇ ਅਨੁਸਤੂਪ ਮਜੂਮਦਾਰ (24) ਨੇ 5ਵੇਂ ਵਿਕਟ ਲਈ 65 ਦੌੜਾਂ ਜੋੜੀਆਂ। ਸਪਿਨਰ ਰਾਹਿਲ ਸ਼ਾਹ ਨੇ ਇਸ ਸਾਂਝੇਦਾਰੀ ਨੂੰ ਤੋੜਿਆ। 

Related News