ਬੇਨ ਸਟੋਕਸ ਆਇਰਲੈਂਡ ਟੈਸਟ ਲਈ ਆਪਣੇ ਵਤਨ ਪਰਤਿਆ, ਸੀਐਸਕੇ ਨੇ ਕੀਤਾ ਟਵੀਟ

Sunday, May 21, 2023 - 08:03 PM (IST)

ਬੇਨ ਸਟੋਕਸ ਆਇਰਲੈਂਡ ਟੈਸਟ ਲਈ ਆਪਣੇ ਵਤਨ ਪਰਤਿਆ, ਸੀਐਸਕੇ ਨੇ ਕੀਤਾ ਟਵੀਟ

ਚੇਨਈ— ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਅਤੇ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਆਇਰਲੈਂਡ ਖਿਲਾਫ 1 ਜੂਨ ਤੋਂ ਸ਼ੁਰੂ ਹੋਣ ਵਾਲੇ ਇਕਲੌਤੇ ਟੈਸਟ ਲਈ ਆਪਣੇ ਵਤਨ ਪਰਤ ਗਏ ਹਨ।ਫਰੈਂਚਾਈਜ਼ੀ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਚੇਨਈ ਨੇ ਸਟੋਕਸ ਨੂੰ ਪਿਛਲੇ ਸਾਲ ਨੀਲਾਮੀ ਵਿੱਚ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਸਨੇ ਇਸ ਸੀਜ਼ਨ ਵਿੱਚ ਫ੍ਰੈਂਚਾਇਜ਼ੀ ਲਈ ਸਿਰਫ ਦੋ ਮੈਚ ਖੇਡੇ, 15 ਦੌੜਾਂ ਬਣਾਈਆਂ ਅਤੇ ਆਪਣੇ ਇੱਕੋ ਓਵਰ ਵਿੱਚ 18 ਦੌੜਾਂ ਦਿੱਤੀਆਂ।

ਆਇਰਲੈਂਡ ਖਿਲਾਫ ਚਾਰ ਰੋਜ਼ਾ ਟੈਸਟ ਖੇਡਣ ਤੋਂ ਬਾਅਦ ਸਟੋਕਸ ਦੀ ਟੀਮ 16 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਏਸ਼ੇਜ਼ ਟੈਸਟ ਸੀਰੀਜ਼ 'ਚ ਵੀ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ ਜੋ 7 ਜੂਨ ਤੋਂ ਲੰਡਨ ਦੇ ਓਵਲ ਵਿਖੇ ਆਯੋਜਿਤ ਕੀਤਾ ਜਾਵੇਗਾ।

ਚੇਨਈ ਨੇ ਟਵੀਟ ਕੀਤਾ, "ਰਾਸ਼ਟਰੀ ਫਰਜ਼ ਲਈ ਆਪਣੇ ਵਤਨ ਪਰਤਣਾ ਜ਼ਰੂਰੀ ਹੈ! ਅਸੀਂ ਤੁਹਾਡੇ ਲਈ ਸੀਟੀਆਂ ਵਜਾਉਂਦੇ ਰਹਾਂਗੇ, ਸਟੋਕਸੀ! ਅਗਲੇ ਸੀਜ਼ਨ ਦਾ ਇੰਤਜ਼ਾਰ ਕਰਾਂਗੇ! ਚੇਨਈ 14 ਮੈਚਾਂ ਵਿੱਚ 17 ਅੰਕ ਹਾਸਲ ਕਰਕੇ ਪਲੇਆਫ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ। ਉਹ ਪਹਿਲੇ ਕੁਆਲੀਫਾਇਰ ਵਿੱਚ 23 ਮਈ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨਾਲ ਭਿੜੇਗੀ। ਲਖਨਊ ਸੁਪਰ ਜਾਇੰਟਸ ਪਲੇਆਫ ਵਿੱਚ ਪਹੁੰਚਣ ਵਾਲੀ ਤੀਜੀ ਟੀਮ ਹੈ।


author

Tarsem Singh

Content Editor

Related News