ਬੇਨ ਸਟੋਕਸ ਨੂੰ ਲਗਾਤਾਰ ਦੂਜੀ ਵਾਰ ਮਿਲਿਆ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਐਵਾਰਡ

Friday, Apr 16, 2021 - 10:41 AM (IST)

ਬੇਨ ਸਟੋਕਸ ਨੂੰ ਲਗਾਤਾਰ ਦੂਜੀ ਵਾਰ ਮਿਲਿਆ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਐਵਾਰਡ

ਲੰਡਨ(ਯੂ. ਐੱਨ. ਆਈ.)– ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੂੰ ਵਿਸ਼ਵ ਦਾ ਪ੍ਰਮੁੱਖ ਵਿਜ਼ਡਨ ਕ੍ਰਿਕਟਰ ਚੁਣਿਆ ਗਿਆ ਹੈ। ਉਸ ਨੇ ਲਗਾਤਾਰ ਦੂਜੀ ਵਾਰ ਇਹ ਉਪਲੱਬਧੀ ਹਾਸਲ ਕੀਤੀ ਹੈ ਤੇ ਇਸ ਤਰ੍ਹਾਂ ਨਾਲ ਉਹ ਇੰਗਲੈਂਡ ਦਾ ਪਹਿਲਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੂੰ ਇਕ ਤੋਂ ਵੱਧ ਵਾਰ ਇਹ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਸਾਲ 2020 ਵਿਚ ਆਈ. ਸੀ. ਸੀ. ਵਿਸ਼ਵ ਕੱਪ ਤੇ ਏਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਕੇਂਟ ਦੇ 44 ਸਾਲਾ ਡੈਰੇਨ ਸਟੀਵੇਂਸ ਦਾ ਨਾਂ ਪੰਜ ਕ੍ਰਿਕਟਰਸ ਆਫ ਦਿ ਯੀਅਰ ਵਿਚ ਸ਼ਾਮਲ ਹੈ, ਜਿਹੜਾ ਹੁਣ ਤਕ ਦੇ ਇਤਿਹਾਸ ਵਿਚ ਚੌਥਾ ਸੀਨੀਅਰ ਕ੍ਰਿਕਟਰ ਹੈ। ਸਟੀਵੇਂਸ ਦੇ ਨਾਲ ਵੈਸਟਇੰਡੀਜ਼ ਦੇ ਤਜਰਬੇਕਾਰ ਆਲਰਾਊਂਡਰ ਜੈਸਨ ਹੋਲਡਰ, ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੇ ਇੰਗਲੈਂਡ ਦੋ ਨਵੇਂ ਚੋਟੀਕ੍ਰਮ ਦੇ ਬੱਲੇਬਾਜ਼ ਡੋਮ ਸਿਬਲੀ ਤੇ ਜੈਕ ਕ੍ਰਾਉਲੀ ਨੂੰ ਵੀ ਕ੍ਰਿਕਟਰਸ ਆਫ ਦਿ ਯੀਅਰ ਐਵਾਰਡ ਮਿਲਿਆ ਹੈ ਜਦਕਿ ਆਸਟਰੇਲੀਆਈ ਬੱਲੇਬਾਜ਼ ਬੇਥ ਮੂਨੀ ਨੂੰ ਵਿਸ਼ਵ ਦੀ ਪ੍ਰਮੁੱਖ ਮਹਿਲਾ ਕ੍ਰਿਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।


author

cherry

Content Editor

Related News