ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਸ ਗੇਲ ਨੇ ਕੀਤਾ ਭੋਜਪੁਰੀ ਗਾਣੇ 'ਤੇ ਡਾਂਸ, ਦੇਖੋ ਵੀਡੀਓ

Sunday, Sep 20, 2020 - 09:34 PM (IST)

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਸ ਗੇਲ ਨੇ ਕੀਤਾ ਭੋਜਪੁਰੀ ਗਾਣੇ 'ਤੇ ਡਾਂਸ, ਦੇਖੋ ਵੀਡੀਓ

ਨਵੀਂ ਦਿੱਲੀ - ਆਈ . ਪੀ. ਐੱਲ. ਦੀ ਸ਼ੁਰੂਆਤ ਯੂ. ਏ. ਈ. ਵਿਚ ਹੋ ਚੁੱਕੀ ਹੈ। ਪਹਿਲਾ ਮੈਚ ਚੇਨਈ ਅਤੇ ਮੁੰਬਈ ਵਿਚਾਲੇ ਹੋਇਆ ਜਿਸ ਨੂੰ ਧੋਨੀ ਦੀ ਟੀਮ ਨੇ 5 ਵਿਕਟਾਂ ਨਾਲ ਜਿੱਤ ਲਿਆ। ਐਤਵਾਰ ਨੂੰ ਜਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦਿੱਲੀ ਕੈਪੀਟਲਸ ਸਾਹਮਣੇ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ ਚਰਚਾ ਦਾ ਵਿਸ਼ਾ ਬਣ ਗਏ। ਦਰਅਸਲ, ਹੋਟਲ ਤੋਂ ਮੈਦਾਨ ਵਿਚ ਆਉਂਦੇ ਗੇਲ ਨੇ ਬਸ ਇਕ ਭੋਜਪੁਰੀ ਗਾਣੇ 'ਤੇ ਡਾਂਸ ਕੀਤਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਕਾਫੀ ਵਾਇਰਲ ਹੋ ਰਹੀ ਹੈ।

ਗੇਲ ਦੇ ਨਾਲ ਵੀਡੀਓ ਵਿਚ ਪੰਜਾਬ ਦਾ ਇਕ ਹੋਰ ਖਿਡਾਰੀ ਵੀ ਦਿੱਖ ਰਿਹਾ ਹੈ ਜੋ ਗੇਲ ਦੀ ਨੱਚਦੇ ਹੋਏ ਦੀ ਵੀਡੀਓ ਬਣਾ ਰਿਹਾ ਹੈ। ਗੇਲ ਇਸ ਦੌਰਾਨ ਮੂੰਹ 'ਤੇ ਮਾਸਕ ਲਾਈ ਬੈਠੇ ਹਨ ਪਰ ਗਾਣਾ ਚੱਲਦੇ ਹੀ ਉਹ ਖੁਸ਼ੀ ਨਾਲ ਝੂਮਦੇ ਹੋਏ ਦਿੱਖਦੇ ਹਨ। ਉਕਤ ਵੀਡੀਓ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। 

ਦੱਸ ਦਈਏ ਕਿ 40 ਸਾਲ ਦੇ ਕ੍ਰਿਸ ਗੇਲ 'ਤੇ ਇਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਹੋਣਗੀਆਂ। ਗੇਲ ਦਾ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਕਾਫੀ ਖਤਰਨਾਕ ਰਿਹਾ ਹੈ। ਖਾਸ ਤੌਰ 'ਤੇ ਪਿਛਲੇ 2 ਸਾਲਾਂ ਵਿਚ ਉਨਾਂ ਦੀ ਔਸਤ ਅਤੇ ਸਟ੍ਰਾਈਕ ਰੇਟ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਵਾਰ ਵੀ ਪੰਜਾਬ ਨੂੰ ਖਿਤਾਬ ਜਿੱਤਾਉਣ ਵਿਚ ਕ੍ਰਿਸ ਗੇਲ ਦੀ ਭੂਮਿਕਾ ਅਹਿਮ ਹੋ ਸਕਦੀ ਹੈ।


author

Khushdeep Jassi

Content Editor

Related News