ਨੌਜਵਾਨ ਨੇ ਹੱਥਾਂ ਦੀਆਂ ਉਂਗਲਾਂ ਨਾਲ ਬਣਾਇਆ ਯੁਜਵੇਂਦਰ ਅਤੇ ਧਨਾਸ਼੍ਰੀ ਦਾ ਖ਼ੂਬਸੂਰਤ ਸਕੈਚ, ਵੇਖੋ ਵੀਡੀਓ
Saturday, Jan 09, 2021 - 02:58 PM (IST)

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਅਕਸਰ ਸੁਰਖ਼ੀਆਂ ਵਿਚ ਬਣੇ ਰਹਿੰਦੇ ਹਨ। ਹਾਲ ਹੀ ਵਿਚ ਦੋਵਾਂ ਨੇ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕਰਵਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਥੇ ਹੀ ਦੋਵਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਪ੍ਰਸ਼ੰਸਕ ਜੇਸ਼ਾ ਅਹੀਰ ਨੇ ਦੋਵਾਂ ਦੀ ਇਕ ਖ਼ੂਬਸੂਰਤ ਤਸਵੀਰ ਬਣਾਈ ਹੈ, ਜਿਸ ਨੂੰ ਚਾਹਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿਚ ਵੀ ਸਾਂਝਾ ਕੀਤਾ।
ਇਹ ਵੀ ਪੜ੍ਹੋ : ਰਾਂਚੀ ’ਚ ਆਪਣੇ ਫ਼ਾਰਮ ’ਤੇ ਸਟਰਾਬੇਰੀ ਉਗਾ ਰਹੇ ਹਨ ਧੋਨੀ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਦਰਅਸਲ ਜੇਸ਼ਾ ਵੱਲੋਂ ਬਣਾਈਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੇਸ਼ਾ ਅਹੀਰ ਉਂਗਲਾਂ ਦੀ ਮਦਦ ਨਾਲ ਚਿੱਤਰਕਾਰ ਕਰਦੇ ਹਨ। ਜੇਸ਼ਾ ਕ੍ਰਿਕਟ ਦੇ ਵੀ ਬਹੁਤ ਵੱਡੇ ਫੈਨ ਹਨ। ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ। ਇਸ ਵਿਚ ਉਹ ਉਂਗਲਾਂ ਦੀ ਮਦਦ ਨਾਲ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਾਸ਼੍ਰੀ ਵਰਮਾ ਦੀ ਤਸਵੀਰ ਬਣਾਉਂਦੇ ਦਿਖਾਈ ਦੇ ਰਹੇ ਹਨ। ਜੇਸ਼ਾ ਨੇ ਇਸ ਵੀਡੀਓ ਨੂੰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੋਵਾਂ ਨੂੰ ਟੈਗ ਵੀ ਕੀਤਾ ਸੀ। ਯੁਜਵੇਂਦਰ ਚਾਹਲ ਨੇ ਜੇਸ਼ਾ ਦੀ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝਾ ਕੀਤਾ। ਨਾਲ ਉਨ੍ਹਾਂ ਦੀ ਅਤੇ ਧਨਾਸ਼੍ਰੀ ਦੀ ਜੋ ਤਸਵੀਰ ਬਣੀ ਸੀ, ਉਸ ਨੂੰ ਵੀ ਇੰਸਟਾਗ੍ਰਾਮ ਸਟੋਰੀ ’ਚ ਸਾਂਝਾ ਕੀਤਾ। ਯੁਜਵੇਂਦਰ ਚਾਹਲ ਨੇ ਸਟੋਰੀ ਵਿਚ ਵੀਡੀਓ ਸਾਂਝੀ ਕਰਦੇ ਹੋਏ ਕਲਾਕਾਰ ਜੇਸ਼ਾ ਅਹੀਰ ਨੂੰ ਟੈਗ ਕਰਕੇ ਲਿਖਿਆ, ‘ਥੈਂਕ ਯੂ।’ ਉਥੇ ਹੀ ਜੇਸ਼ਾ ਵੱਲੋਂ ਬਣਾਈ ਗਈ ਆਪਣੀ ਅਤੇ ਧਨਾਸ਼੍ਰੀ ਦੀ ਤਸਵੀਰ ’ਤੇ ਲਿਖਿਆ, ‘ਪਰਫੈਕਟ।’
ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ
30 ਸਾਲਾ ਚਾਹਲ ਦੇ ਕ੍ਰਿਕਟਰ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 54 ਵਨਡੇ ਅਤੇ 45 ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੇ ਵਨਡੇ ਵਿਚ 92 ਅਤੇ ਟੀ20 ਇੰਟਰਨੈਸ਼ਨਲ ਵਿਚ 59 ਵਿਕਟਾਂ ਲਈਆਂ ਹਨ। ਉਹ ਆਈ.ਪੀ.ਐਲ. ਵਿਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਨੁਮਾਇੰਦਗੀ ਕਰਦੇ ਹਨ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।