ਸ਼ਰਦੁਲ ਵਲੋਂ ਆਊਟਡੋਰ ਟ੍ਰੇਨਿੰਗ ਕਰਨ ’ਤੇ BCCI ਨਾਰਾਜ਼, ਦਿੱਤੀ ਸਖ਼ਤ ਚੇਤਾਵਨੀ

05/24/2020 10:47:42 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਕੋਰੋਨਾਵਾਇਰਸ ਦੇ ਕਾਰਨ ਦੋ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਸ਼ਨੀਵਾਰ ਨੂੰ ਆਊਟਡੋਰ ਟ੍ਰੇਨਿੰਗ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ ਪਰ ਉਨ੍ਹਾਂ ਦੇ ਇਸ ਫੈਸਲੇ ਤੋਂ ਬੀ. ਸੀ. ਸੀ. ਆਈ. ਖੁਸ਼ ਨਹੀਂ ਹੈ। ਦਸ ਦੇਈਏ ਕਿ ਸ਼ਾਰਦੁਲ ਨੇ ਟ੍ਰੇਨਿੰਗ ਸ਼ੁਰੂ ਕਰਨ ਲਈ ਬੀ. ਸੀ. ਸੀ. ਆਈ. ਤੋੋਂ ਜਰੂਰੀ ਇਜ਼ਾਜਤ ਨਹੀਂ ਲਈ। ਹੁਣ ਜਿਸ ਤੋਂ ਬਾਅਦ ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਠਾਕੁਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।PunjabKesari

ਬੀ. ਸੀ. ਸੀ. ਆਈ.  ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਦੇ ਦੌਰਾਨ ਕਿਹਾ, ਉਨ੍ਹਾਂ ਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ ਕਿਉਂਕਿ ਉਹ ਕਾਂਟ੍ਰੈਕਟਰ ਖਿਡਾਰੀ ਹੈ। ਇਹ ਬਦਕਿਸਮਤੀ ਭਰਿਆ ਹੈ ਕਿ ਉਨ੍ਹਾਂ ਨੇ ਅਜਿਹਾ ਕੀਤਾ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਇਹ ਚੰਗਾ ਕਦਮ ਨਹੀਂ ਹੈ। ਹਾਲਾਂਕਿ ਠਾਕੁਰ ਨੇ ਇਕ ਵੈਬਸਾਈਟ ਨਾਲ ਗੱਲਬਾਤ ’ਚ ਕਿਹਾ, ‘ਹਾਂ, ਅਸੀਂ ਅੱਜ ਅਭਿਆਸ ਕੀਤਾ। ਇਹ ਚੰਗਾ ਰਿਹਾ ਅਤੇ ਦੋ ਮਹੀਨਿਆ ਤੋਂ ਬਾਅਦ ਟ੍ਰੇਨਿੰਗ ਕਰਨਾ ਨਿਸ਼ਚਿਤ ਰੂਪ ਨਾਲ ਚੰਗਾ ਸੀ।PunjabKesari 

ਧਿਆਨ ਯੋਗ ਹੈ ਕਿ ਭਾਰਤ ਲਈ ਇਕ ਟੈਸਟ, 11 ਵਨ-ਡੇ ਅਤੇ 15 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਠਾਕੁਰ ਨੇ ਮਹਾਰਾਸ਼ਟਰ ਦੇ ਪਾਲਘਰ ਜਿਲ੍ਹੇ ਦੇ ਬੋਇਸਰ ’ਚ ਘਰੇਲੂ ਮੈਦਾਨ ’ਤੇ ਕੁਝ ਘਰੇਲੂ ਖਿਡਾਰੀਆਂ ਨਾਲ ਅਭਿਆਸ ਸ਼ੁਰੂ ਕੀਤਾ। ਮਹਾਰਾਸ਼ਟਰ ਸਰਕਾਰ ਨੇ ‘ਗ੍ਰੀਨ ਅਤੇ ‘ਆਰੇਂਜ ਜ਼ੋਨ ’ਚ ਦਰਸ਼ਕਾਂ ਦੇ ਬਿਨਾਂ ਨਿਜੀ ਟ੍ਰੇਨਿੰਗ ਲਈ ਸਟੇਡੀਅਮ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ 31 ਮਈ ਤਕ ਲਾਕਡਾਊਨ ਦੇ ਚੌਥੇ ਪੜਾਅ ’ਚ ਕੁਝ ਪਾਬੰਦੀਆਂ ’ਚ ਰਾਹਤ ਦਿੱਤੀ ਹੈ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ।


Davinder Singh

Content Editor

Related News