ਬੀ. ਸੀ. ਸੀ. ਆਈ. ਇਕ ਚੋਣਕਾਰ ਲਈ ਮੰਗੀਆਂ ਅਰਜੀਆਂ

Monday, Jan 15, 2024 - 07:07 PM (IST)

ਬੀ. ਸੀ. ਸੀ. ਆਈ. ਇਕ ਚੋਣਕਾਰ ਲਈ ਮੰਗੀਆਂ ਅਰਜੀਆਂ

ਨਵੀਂ ਦਿੱਲੀ (ਭਾਸ਼ਾ)– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਪੰਜ ਸੀਨੀਅਰ ਰਾਸ਼ਟਰੀ ਚੋਣਕਾਰਾਂ ਵਿਚੋਂ ਕਿਸੇ ਇਕ ਨੂੰ ਬਦਲਣ ਲਈ ਸੋਮਵਾਰ ਨੂੰ ਅਰਜੀਆਂ ਮੰਗੀਆਂ ਹਨ ਤੇ ਪੂਰੀ ਸੰਭਾਵਨਾ ਹੈ ਕਿ ਨਵਾਂ ਚੋਣਕਾਰ ਸਾਬਕਾ ਤੇਜ਼ ਗੇਂਦਬਾਜ਼ ਸਲਿਲ ਅੰਕੋਲਾ ਦੀ ਜਗ੍ਹਾ ਲਵੇਗਾ ਕਿਉਂਕਿ ਪੱਛਮੀ ਖੇਤਰ ਤੋਂ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਦੇ ਰੂਪ ਵਿਚ ਪਹਿਲਾਂ ਹੀ ਇਕ ਪ੍ਰਤੀਨਿਧੀ ਹੈ।

ਇਹ ਵੀ ਪੜ੍ਹੋ : ਇਟਲੀ ’ਤੇ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

ਅਪਲਾਈ ਕਰਨ ਵਾਲੇ ਖਿਡਾਰੀ ਨੇ ਘੱਟ ਤੋਂ ਘੱਟ 7 ਟੈਸਟ ਮੈਚ ਜਾਂ 30 ਪਹਿਲੀ ਸ਼੍ਰੇਣੀ ਮੈਚ ਵੀ ਖੇਡੇ ਹੋਣ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ। ਅਰਜੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 25 ਜਨਵਰੀ ਹੈ। 5 ਮੈਂਬਰੀ ਚੋਣ ਕਮੇਟੀ ਵਿਚ ਅਜੀਤ ਅਗਰਕਰ (ਮੁਖੀ, ਮੁੰਬਈ ਪੱਛਮੀ ਖੇਤਰ), ਐੱਸ. ਸ਼ਰਥ (ਤਾਮਿਲਨਾਡੂ, ਦੱਖਣੀ ਖੇਤਰ), ਐੱਸ. ਐੱਸ. ਦਾਸ (ਵਿਦਰਭ, ਮੱਧ ਖੇਤਰ), ਸੁਬਰਤੋ ਬੈਨਰਜੀ (ਬੰਗਾਲ, ਬਿਹਾਰ ਪੂਰਬੀ ਖੇਤਰ) ਤੇ ਅੰਕੋਲਾ (ਮੁੰਬਈ, ਮਹਾਰਾਸ਼ਟਰ, ਪੱਛਮੀ ਖੇਤਰ) ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News