ਬਾਰਸੀਲੋਨਾ ਨੇ ਬੋਰੂਸੀਆ ਡੋਰਟਮੰਡ ਨੂੰ ਬਰਾਬਰੀ ''ਤੇ ਰੋਕਿਆ

Thursday, Sep 19, 2019 - 12:47 AM (IST)

ਬਾਰਸੀਲੋਨਾ ਨੇ ਬੋਰੂਸੀਆ ਡੋਰਟਮੰਡ ਨੂੰ ਬਰਾਬਰੀ ''ਤੇ ਰੋਕਿਆ

ਡੋਰਟਮੰਡ— ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਲਿਓਨਿਲ ਮੇਸੀ ਮੌਜੂਦਾ ਸੈਸ਼ਨ ਵਿਚ ਪਹਿਲੀ ਵਾਰ ਬਾਰਸੀਲੋਨਾ ਵੱਲੋਂ ਮੈਦਾਨ 'ਤੇ ਉਤਰਿਆ ਪਰ ਚੈਂਪੀਅਨਸ ਲੀਗ ਦੇ ਪਹਿਲੇ ਮੈਚ ਵਿਚ ਬੋਰੂਸੀਆ ਡੋਰਟਮੰਡ ਨੇ ਟੀਮ ਨੂੰ ਗੋਲ-ਰਹਿਤ ਡਰਾਅ 'ਤੇ ਰੋਕ ਦਿੱਤਾ। ਮੇਸੀ ਸੱਟ ਕਾਰਨ ਸੈਸ਼ਨ ਦੇ ਸ਼ੁਰੂਆਤੀ ਮੈਚਾਂ 'ਚੋਂ ਬਾਹਰ ਰਿਹਾ ਸੀ।

PunjabKesari
ਬਾਰਸੀਲੋਨਾ ਦੀ ਟੀਮ ਹਾਲਾਂਕਿ ਕਿਸਮਤ ਵਾਲੀ ਰਹੀ ਕਿ ਡੋਰਟਮੰਡ ਦੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ। ਡੋਰਟਮੰਡ ਦੇ ਕਪਤਾਨ ਮਾਰਕੋ ਕਿਊਸ ਨੇ ਪੈਨਲਟੀ 'ਤੇ ਗੋਲ ਕਰਨ ਦਾ ਮੌਕਾ ਗੁਆਇਆ, ਜਦਕਿ ਦੂਸਰੇ ਹਾਫ ਵਿਚ ਵੀ ਟੀਮ ਕਈ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਫੇਲ ਰਹੀ। ਇਸ ਡਰਾਅ ਤੋਂ ਬਾਅਦ ਗਰੁੱਪ-ਐੱਫ ਵਿਚ ਸਾਰੀਆਂ 4 ਟੀਮਾਂ ਦੇ 4-4 ਅੰਕ ਹਨ।


author

Gurdeep Singh

Content Editor

Related News