ਮੇਸੀ ਜ਼ਖਮੀ ਹੋਣ ਦੇ ਬਾਵਜੂਦ ਬਾਰਸੀਲੋਨਾ ਨੇ ਵਿਲਾਰਿਆਲ ਨੂੰ 2-1 ਨਾਲ ਹਰਾਇਆ

Wednesday, Sep 25, 2019 - 11:32 AM (IST)

ਮੇਸੀ ਜ਼ਖਮੀ ਹੋਣ ਦੇ ਬਾਵਜੂਦ ਬਾਰਸੀਲੋਨਾ ਨੇ ਵਿਲਾਰਿਆਲ ਨੂੰ 2-1 ਨਾਲ ਹਰਾਇਆ

ਮੈਡ੍ਰਿਡ : ਬਾਰਸੀਲੋਨਾ ਫੁੱਟਬਾਲ ਕਲੱਬ ਨੇ ਲਾ ਲੀਗਾ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਵਿਲਾਰਿਆਲ 'ਤੇ 2-1 ਨਾਲ ਜਿੱਤ ਹਾਸਲ ਕੀਤੀ ਪਰ ਮੈਚ ਦੌਰਾਨ ਉਸਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਜ਼ਖਮੀ ਹੋ ਗਏ। ਸੋਮਵਾਰ ਨੂੰ 'ਫੀਫਾ ਪਲੇਅਰ ਆਫ ਦਿ ਈਅਰ' ਪੁਰਸਕਾਰ ਜਿੱਤਣ ਵਾਲੇ ਮੇਸੀ ਨੂੰ ਮੈਚ ਵਿਚ ਪਹਿਲੇ ਹਾਫ ਵਿਚ ਇਲਾਜ਼ ਕਰਾਉਣਾ ਪਿਆ ਅਤੇ ਉਸਦੀ ਖੱਬੀ ਲੱਤ ਵਿਚ ਸਮੱਸਿਆ ਹੋ ਰਹੀ ਸੀ। ਇਸ ਕਾਰਨ ਉਹ ਬ੍ਰੇਕ ਤੋਂ ਬਾਅਦ ਮੈਚ ਵਿਚ ਨਹੀਂ ਉੱਤਰ ਸਕੇ ਅਤੇ ਉਸਦੀ ਜਗ੍ਹਾ ਓਯੂਸਮਾਨੇ ਡੇਮਬਲੇ ਨੂੰ ਉਤਰਨਾ ਪਿਆ। PunjabKesariਬਾਰਸੀਲੋਨਾ ਲਈ ਏਂਟੋਈਨ ਗ੍ਰਿਜਮੈਨ ਨੇ 6ਵੇਂ ਮਿੰਟ ਅਤੇ ਆਰਥਰ ਮੇਲੋ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਵਿਲਾਰਿਆਲ ਲਈ ਇਕਲੌਤਾ ਗੋਲ ਸਾਂਟੀ ਕਾਰਜੋਲਾ ਨੇ 44ਵੇਂ ਮਿੰਟ ਵਿਚ ਕੀਤਾ।


Related News