ਅੱਜ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ ਬੰਗਲਾਦੇਸ਼ੀ ਕ੍ਰਿਕਟਰ

Sunday, Jul 19, 2020 - 01:38 AM (IST)

ਅੱਜ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ ਬੰਗਲਾਦੇਸ਼ੀ ਕ੍ਰਿਕਟਰ

ਢਾਕਾ– ਸਾਬਕਾ ਕਪਤਾਨ ਮੁਸਤਾਫਿਜ਼ੁਰ ਰਹੀਮ ਸਮੇਤ ਬੰਗਲਾਦੇਸ਼ ਦੇ 9 ਖਿਡਾਰੀ ਐਤਵਾਰ ਤੋਂ 4 ਸਥਾਨਾਂ 'ਤੇ ਨਿੱਜੀ ਤੌਰ 'ਤੇ ਟ੍ਰੇਨਿੰਗ ਬਹਾਲ ਕਰਨਗੇ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਸਦਾ ਐਲਾਨ ਕੀਤਾ। ਬੀ. ਸੀ. ਬੀ. ਦੇ ਬਿਆਨ ਅਨੁਸਾਰ ਬੋਰਡ ਨੇ ਜ਼ਰੂਰੀ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਪਹਿਲੇ ਗੇੜ ਦੇ ਅਭਿਆਸ ਸੈਸ਼ਨ ਲਈ ਚਾਰ ਸਥਾਨ ਤਿਆਰ ਕੀਤੇ ਹਨ। ਬਿਆਨ ਅਨੁਸਾਰ, ''ਖਿਡਾਰੀ ਅਕੈਡਮੀ ਵਿਚ ਦੌੜਨ ਤੋਂ ਇਲਾਵਾ ਜਿਮ ਸੈਸ਼ਨ ਵਿਚ ਹਿੱਸਾ ਲੈਣਗੇ ਤੇ ਇਨਡੋਰ ਸੈਂਟਰ ਵਿਚ ਬੱਲੇਬਾਜ਼ੀ ਕਰਨਗੇ। 3 ਹੋਰਨਾਂ ਸਥਾਨਾਂ 'ਤੇ ਸਿਰਫ ਦੌੜਨ ਤੇ ਜਿਮ ਦੀ ਸਹੂਲਤ ਉਪਲੱਬਧ ਹੈ।''
ਮੁਸ਼ਫਿਕਰ, ਇਮਰੁਲ ਕਾਯੇਸ, ਮੁਹੰਮਦ ਮਿਥੁਨ, ਸ਼ਫੀਉੱਲ ਇਸਲਾਮ ਢਾਕਾ ਵਿਚ ਜਦਕਿ ਸੱਯਦ ਖਾਲਿਦ ਅਹਿਮਦ ਤੇ ਨਸੁਮ ਅਹਿਮਦ ਸਿਲਹਟ ਵਿਚ ਅਭਿਆਸ ਕਰਨਗੇ। ਮੇਹਦੀ ਹਸਨ ਤੇ ਨੁਰੂਲ ਹਸਨ ਖੁਲਨਾ ਵਿਚ ਜਦਕਿ ਨਈਮ ਹਸਨ ਚਟਗਾਂਵ ਵਿਚ ਅਭਿਆਸ ਕਰਨਗੇ। ਪਿਛਲੇ ਮਹੀਨੇ ਬੰਗਲਾਦੇਸ਼ ਦੇ ਸਾਬਕਾ ਵਨ ਡੇ ਕਪਤਾਨ ਮਸ਼ਰਫੀ ਮੁਰਤਜਾ ਤੋਂ ਇਲਾਵਾ ਸਾਬਕਾ ਖਿਡਾਰੀ ਨਜ਼ੁਮਲ ਇਸਲਾਮ ਤੇ ਨਫੀਸ ਇਕਬਾਲ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਸਨ।


author

Gurdeep Singh

Content Editor

Related News