ਬਾਲ ਟੈਂਪਰਿੰਗ ਮਾਮਲਾ : ICC 'ਤੇ ਭੱਜੀ ਨੇ ਕੱਢਿਆ ਗੁੱਸਾ, ਕਹਿ ਦਿੱਤੀ ਇਹ ਗੱਲ

03/26/2018 12:23:30 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆਈ ਟੀਮ ਦੀ ਬਾਲ ਟੈਂਪਰਿੰਗ ਕਰਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਆਸਟਰੇਲੀਆਈ ਟੀਮ ਦੇ ਓਪਨਰ ਕੈਮਰਨ ਉੱਤੇ ਕਿਸੇ ਵੀ ਮੈਚ ਲਈ ਬੈਨ ਨਹੀਂ ਲੱਗਾ ਹੈ, ਸਿਰਫ ਉਨ੍ਹਾਂ ਨੂੰ ਮੈਚ ਦੀ 75 ਫ਼ੀਸਦੀ ਫੀਸ ਵਾਪਸ ਕਰਨ ਦਾ ਜੁਰਮਾਨਾ ਲੱਗਾ ਹੈ। ਇਸ ਗੱਲ ਦੇ ਬਾਅਦ ਹਰ ਜਗ੍ਹਾ ਆਈ.ਸੀ.ਸੀ. ਦੀ ਨਿੰਦਾ ਹੋ ਰਹੀ ਹੈ ਅਤੇ ਅਜਿਹੇ ਵਿਚ ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਨੇ ਵੀ ਸਖਤ ਆਲੋਚਨਾ ਕਰਦੇ ਹੋਏ ਆਈ.ਸੀ.ਸੀ. ਦੇ ਨਿਯਮਾਂ ਉੱਤੇ ਸਵਾਲ ਚੁੱਕੇ ਹਨ।

ਭੱਜੀ ਨੇ ਕੱਢਿਆ ਗੁੱਸਾ
ਭੱਜੀ ਨੇ ਟਵਿੱਟਰ ਉੱਤੇ ਟਵੀਟ ਕਰਦੇ ਹੋਏ ਲਿਖਿਆ ਹੈ, ''ਕੈਮਰਨ ਖਿਲਾਫ ਸਾਰੇ ਸਬੂਤ ਹੋਣ ਦੇ ਬਾਅਦ ਇਕ ਮੈਚ ਦਾ ਵੀ ਰੋਕ ਨਹੀਂ ਲੱਗਾ, ਉਥੇ ਹੀ ਸਾਲ 2001 ਵਿਚ ਸਾਊਥ ਅਫਰੀਕਾ ਮੈਚ ਵਿਚ ਬਿਨ੍ਹਾਂ ਕਿਸੇ ਸਬੂਤ ਦੇ ਐਕਸੇਸਿਵ ਅਪੀਲਿੰਗ ਲਈ ਸਾਡੇ ਸਾਰੇ 6 ਲੋਕਾਂ ਨੂੰ ਮੈਚ ਤੋਂ ਬੈਨ ਦਾ ਆਦੇਸ਼ ਦੇ ਦਿੱਤੇ ਗਿਆ ਸੀ।''

ਆਈ.ਸੀ.ਸੀ. ਦੇ ਹਰ ਖਿਡਾਰੀ 'ਤੇ ਅਲੱਗ-ਅਲੱਗ ਨਿਯਮ
ਹਰਭਜਨ ਨੇ ਆਈ.ਸੀ.ਸੀ. ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਅੱਗੇ ਕਿਹਾ ਕਿ ਸਾਲ 2008 ਵਿਚ ਸਿਡਨੀ ਵਿਚ ਵੀ ਦੋਸ਼ੀ ਨਾ ਹੋਣ ਉੱਤੇ 3 ਮੈਚਾਂ ਦਾ ਬੈਨ ਲਗਾ ਦਿੱਤਾ ਗਿਆ ਸੀ। ਭੱਜੀ ਨੇ ਆਈ.ਸੀ.ਸੀ. ਦੇ ਅਲੱਗ-ਅਲੱਗ ਲੋਕਾਂ ਉੱਤੇ ਅਲੱਗ-ਅਲੱਗ ਨਿਯਮ ਹੋਣ ਦੀ ਗੱਲ ਵੀ ਕਹੀ।

ਸਟੀਵ ਸਮਿੱਥ 'ਤੇ ਲੱਗਾ ਜੁਰਮਾਨਾ
ਦੱਸ ਦਈਏ ਕਿ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਬਾਲ ਟੈਂਪਰਿੰਗ ਮਾਮਲੇ ਵਿਚ ਇਕ ਮੈਚ ਲਈ ਮੁਅੱਤਲ ਕਰਨ ਅਤੇ 100 ਫੀਸਦੀ ਮੈਚ ਫੀਸ ਵਾਪਸ ਕਰਨ ਦਾ ਜੁਰਮਾਨਾ ਲਗਾਇਆ ਹੈ।


Related News