ICC ਰੈਂਕਿੰਗ : ਸਮ੍ਰਿਤੀ ਮੰਧਾਨਾ ਵਨਡੇ ਬੱਲੇਬਾਜ਼ੀ ਰੈਂਕਿੰਗ ''ਚ ਤੀਜੇ ਸਥਾਨ ''ਤੇ ਪਹੁੰਚੀ

06/18/2024 5:11:31 PM

ਦੁਬਈ : ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਮੰਗਲਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਨਵੀਨਤਮ ਮਹਿਲਾ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਦੋ ਪਾਇਦਾਨ ਉਪਰ ਤੀਜੇ ਸਥਾਨ 'ਤੇ ਪਹੁੰਚ ਗਈ। ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਮੰਧਾਨਾ ਨੇ ਘਰੇਲੂ ਮੈਦਾਨ 'ਤੇ ਆਪਣਾ ਪਹਿਲਾ ਸੈਂਕੜਾ ਜੜਿਆ ਅਤੇ ਤਿੰਨ ਮੈਚਾਂ ਦੀ ਸੀਰੀਜ਼ 'ਚ 117 ਦੌੜਾਂ ਦੀ ਮੈਚ ਜੇਤੂ ਪਾਰੀ 'ਚ ਭਾਰਤ ਦੀ ਦੱਖਣੀ ਅਫਰੀਕਾ 'ਤੇ 143 ਦੌੜਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਮੰਧਾਨਾ ਦੇ 715 ਅੰਕ ਹਨ ਅਤੇ ਉਹ ਸ਼੍ਰੀਲੰਕਾ ਦੀ ਚਾਮਰੀ ਅਟਾਪੱਟੂ ਤੋਂ ਪਿੱਛੇ ਹੈ ਜਿਸ ਨੇ ਇੰਗਲੈਂਡ ਦੀ ਨਤਾਲੀ ਸਕਾਈਵਰ-ਬਰੰਟ ਤੋਂ ਆਪਣੀ ਨੰਬਰ ਇਕ ਰੈਂਕਿੰਗ ਗੁਆ ਦਿੱਤੀ ਹੈ। ਇੰਗਲੈਂਡ ਦੇ ਹਰਫਨਮੌਲਾ ਸਕਾਈਵਰ-ਬਰੰਟ ਨੇ ਪਿਛਲੇ ਮਹੀਨੇ ਪਾਕਿਸਤਾਨ ਖਿਲਾਫ ਅਜੇਤੂ 124 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣਾ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਭਾਰਤ ਦੀ ਸੀਨੀਅਰ ਆਲਰਾਊਂਡਰ ਦੀਪਤੀ ਸ਼ਰਮਾ ਤਿੰਨ ਸਥਾਨਾਂ ਦੇ ਫਾਇਦੇ ਨਾਲ 20ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਪੂਜਾ ਵਸਤਰਕਾਰ ਤਿੰਨ ਸਥਾਨਾਂ ਦੇ ਫਾਇਦੇ ਨਾਲ 38ਵੇਂ ਸਥਾਨ 'ਤੇ ਪਹੁੰਚ ਗਈ ਹੈ।
ਵਸਤਰਾਕਰ ਨੇ ਆਲਰਾਊਂਡਰਾਂ ਦੀ ਸੂਚੀ 'ਚ ਸਭ ਤੋਂ ਵੱਡੀ ਛਾਲ ਮਾਰੀ ਹੈ। ਇਹ 24 ਸਾਲਾ ਖਿਡਾਰਨ ਚਾਰ ਸਥਾਨ ਦੇ ਫਾਇਦੇ ਨਾਲ 18ਵੇਂ ਸਥਾਨ 'ਤੇ ਪਹੁੰਚ ਗਈ ਹੈ। ਦੱਖਣੀ ਅਫਰੀਕਾ ਦੀ ਤਜ਼ਰਬੇਕਾਰ ਖਿਡਾਰਨ ਮਾਰੀਜ਼ਾਨੇ ਕੈਪ ਵਨਡੇ ਆਲਰਾਊਂਡਰ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਵਨਡੇ ਗੇਂਦਬਾਜ਼ੀ ਸੂਚੀ 'ਚ ਦੀਪਤੀ ਨੇ ਸੀਰੀਜ਼ ਦੇ ਪਹਿਲੇ ਮੈਚ 'ਚ 10 ਦੌੜਾਂ 'ਤੇ ਦੋ ਵਿਕਟਾਂ ਲੈ ਕੇ ਇਕ ਸਥਾਨ ਦੇ ਸੁਧਾਰ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸਪਿਨਰ ਸੋਫੀ ਏਕਲਸਟੋਨ ਨੇ ਸਿਖਰ 'ਤੇ ਆਪਣੀ ਮਜ਼ਬੂਤ ​​ਬੜ੍ਹਤ ਬਰਕਰਾਰ ਰੱਖੀ ਹੈ।
 


Aarti dhillon

Content Editor

Related News