ਕੁਸ਼ਤੀ ਸੰਘ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ, ''ਸਰਕਾਰ ਨੇ ਬਿਲਕੁਲ ਸਹੀ ਫੈਸਲਾ ਲਿਆ''

Sunday, Dec 24, 2023 - 03:41 PM (IST)

ਸਪੋਰਟਸ ਡੈਸਕ : ਖੇਡ ਮੰਤਰਾਲੇ ਨੇ ਐਤਵਾਰ ਨੂੰ ਭਾਰਤੀ ਕੁਸ਼ਤੀ ਸੰਘ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ। ਨਵੀਂ ਚੁਣੀ ਗਈ ਸੰਸਥਾ ਨੇ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਢੁਕਵਾਂ ਸਮਾਂ ਦਿੱਤੇ ਬਿਨਾਂ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਦੇ ਆਯੋਜਨ ਦਾ 'ਜਲਦੀ 'ਚ ਐਲਾਨ' ਕਰ ਦਿੱਤਾ। ਮੰਤਰਾਲੇ ਨੇ ਇਹ ਵੀ ਕਿਹਾ ਕਿ ਨਵੀਂ ਸੰਸਥਾ 'ਪੂਰੀ ਤਰ੍ਹਾਂ ਸਾਬਕਾ ਅਹੁਦੇਦਾਰਾਂ ਦੇ ਨਿਯੰਤਰਣ ਹੇਠ' ਕੰਮ ਕਰ ਰਹੀ ਸਾ, ਜੋ ਕਿ ਰਾਸ਼ਟਰੀ ਖੇਡ ਸੰਹਿਤਾ ਦੇ ਅਨੁਸਾਰ ਨਹੀਂ ਹੈ। ਪਹਿਲਵਾਨ ਬਜਰੰਗ ਪੂਨੀਆ ਨੇ ਖੇਡ ਮੰਤਰਾਲੇ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਖੇਡ ਮੰਤਰਾਲੇ ਨੇ ਨਵੇਂ ਕੁਸ਼ਤੀ ਸੰਘ ਨੂੰ ਕੀਤਾ ਰੱਦ, WFI ਪ੍ਰਧਾਨ ਸੰਜੇ ਸਿੰਘ ਮੁਅੱਤਲ

ਸਰਕਾਰ ਨੇ ਸਹੀ ਫੈਸਲਾ ਲਿਆ ਹੈ
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, 'ਸਰਕਾਰ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ। ਸਾਡੇ 'ਤੇ ਕਈ ਦੋਸ਼ ਲਗਾਏ ਗਏ ਅਤੇ ਰਾਜਨੀਤੀ ਕੀਤੀ ਗਈ। ਜਦੋਂ ਅਸੀਂ ਮੈਡਲ ਜਿੱਤਦੇ ਹਾਂ, ਅਸੀਂ ਦੇਸ਼ ਦੇ ਹੁੰਦੇ ਹਾਂ। ਖਿਡਾਰੀ ਕਦੇ ਜਾਤੀਵਾਦ ਨਹੀਂ ਦੇਖਦੇ। ਇੱਕਠੇ ਹੀ ਇਕੋ ਥਾਲੀ 'ਚ ਖਾਂਦੇ ਹਨ। ਪੂਨੀਆ ਨੇ ਕਿਹਾ ਕਿ ਸਾਡੀਆਂ ਭੈਣਾਂ ਅਤੇ ਧੀਆਂ 'ਤੇ ਜੋ ਅੱਤਿਆਚਾਰ ਹੋ ਰਹੇ ਹਨ ਉਸ ਦੇ ਖਿਲਾਫ ਸਬੰਧਤ ਲੋਕਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। 

ਅਸੀਂ ਸਨਮਾਨ ਵਾਪਸ ਲੈ ਲਵਾਂਗੇ
ਬਜਰੰਗ ਨੇ ਕਿਹਾ, “ਸਿਪਾਹੀਆਂ ਅਤੇ ਖਿਡਾਰੀਆਂ ਤੋਂ ਜ਼ਿਆਦਾ ਮਿਹਨਤ ਕੋਈ ਨਹੀਂ ਕਰਦਾ। ਸਾਨੂੰ ਗੱਦਾਰ ਕਿਹਾ ਗਿਆ ਪਰ ਅਸੀਂ ਅਜਿਹੇ ਨਹੀਂ ਹਾਂ। ਅਸੀਂ ਆਪਣੇ ਤਿਰੰਗੇ ਲਈ ਖੂਨ-ਪਸੀਨਾ ਵਹਾਇਆ। ਜਦੋਂ ਅਸੀਂ ਜਿੱਤਦੇ ਹਾਂ ਤਾਂ ਸਾਨੂੰ ਪੁਰਸਕਾਰ ਮਿਲਦਾ ਹੈ। ਅਸੀਂ ਇਸਨੂੰ ਵਾਪਸ ਲੈ ਸਕਦੇ ਹਾਂ। ਅਸੀਂ ਆਪਣਾ ਸਨਮਾਨ ਵਾਪਸ ਲੈ ਲਵਾਂਗੇ। ਮੈਂ ਸਾਕਸ਼ੀ ਦੀ ਸੰਨਿਆਸ ਤੋਂ ਵਾਪਸੀ 'ਤੇ ਕੁਝ ਨਹੀਂ ਕਹਿ ਸਕਦਾ।'' ਬਜਰੰਗ ਪੂਨੀਆ ਨੇ ਕਿਹਾ ਕਿ ਐਸੋਸੀਏਸ਼ਨ ਦਾ ਗਠਨ ਖਿਡਾਰੀਆਂ ਦੀ ਮਦਦ ਲਈ ਕੀਤਾ ਗਿਆ ਹੈ, ਨਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ। ਅਸੀਂ ਨਿਰਪੱਖ ਚੋਣਾਂ ਚਾਹੁੰਦੇ ਹਾਂ। ਅਸੀਂ ਸਰਕਾਰੀ ਲੋਕਾਂ ਤੋਂ ਵੀ ਮਦਦ ਮੰਗੀ ਹੈ। ਮਹਿਲਾ ਸੰਸਦ ਮੈਂਬਰਾਂ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਪਰ ਕੋਈ ਮਦਦ ਨਹੀਂ ਮਿਲੀ। ਵਿਰੋਧੀ ਧਿਰ ਨੇ ਸਾਡਾ ਸਾਥ ਦਿੱਤਾ।

ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ

ਫੈਡਰੇਸ਼ਨ ਅਗਲੇ ਹੁਕਮਾਂ ਤੱਕ ਮੁਅੱਤਲ 
ਖੇਡ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ, “ਨਵੀਂ ਸੰਸਥਾ WFI ਦੇ ਸੰਵਿਧਾਨ ਦੀ ਪਾਲਣਾ ਨਹੀਂ ਕਰਦੀ ਹੈ। ਫੈਡਰੇਸ਼ਨ ਅਗਲੇ ਹੁਕਮਾਂ ਤੱਕ ਮੁਅੱਤਲ ਰਹੇਗੀ। WFI ਕੁਸ਼ਤੀ ਦੇ ਰੋਜ਼ਾਨਾ ਦੇ ਸੰਚਾਲਨ ਦੀ ਨਿਗਰਾਨੀ ਨਹੀਂ ਕਰੇਗਾ। ਉਨ੍ਹਾਂ ਨੂੰ ਸਹੀ ਪ੍ਰਕਿਰਿਆ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।'' ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇ ਨਾਲ ਬ੍ਰਿਜ ਭੂਸ਼ਣ ਵਿਰੁੱਧ ਅੰਦੋਲਨ ਦੀ ਅਗਵਾਈ ਕਰਨ ਵਾਲੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਦੇ ਡਬਲਯੂ. ਐੱਫ. ਆਈ. ਦੇ ਪ੍ਰਧਾਨ ਬਣਨ ਦੇ ਖਿਲਾਫ ਆਪਣੇ ਵਿਰੋਧ 'ਚ ਪਦਮਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿੱਤਾ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਸਾਕਸ਼ੀ ਨੇ ਵੀ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News