ਬਬੀਤਾ ਫੋਗਾਟ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ, ਕਿਹਾ- 'ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਕੀਤਾ ਹਾਈਜੈਕ'

Tuesday, Dec 15, 2020 - 11:08 AM (IST)

ਬਬੀਤਾ ਫੋਗਾਟ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ, ਕਿਹਾ- 'ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਕੀਤਾ ਹਾਈਜੈਕ'

ਸਪੋਰਟਸ ਡੈਸਕ : ਕੇਂਦਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ। ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਲੈ ਕੇ ਪਿਛਲੇ 20 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਈ ਸਿਆਸੀ ਦਲਾਂ ਦੇ ਨਾਲ ਵੱਡੀਆਂ-ਵੱਡੀਆਂ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਉਤਰੀਆਂ ਹਨ। ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਕਈ ਦੌਰ ਦੀ ਗੱਲਬਾਤ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਏ ਚੁੱਕੀ ਹੈ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਦੌਰਾਨ ਭਾਜਪਾ ਨੇਤਾ ਅਤੇ ਅੰਤਰਰਾਸ਼ਟਰੀ ਪਹਿਲਵਾਨ ਬੀਬੀ ਬਬੀਤਾ ਫੋਗਾਟ ਨੇ ਸੋਮਵਾਰ ਨੂੰ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਕਿਸਾਨ ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਹਾਈਜੈਕ ਕਰ ਲਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ

ਬਬੀਤਾ ਫੋਗਾਟ ਨੇ ਲਿਖਿਆ, 'ਹੁਣ ਲੱਗਦਾ ਹੈ ਕਿ ਕਿਸਾਨ ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਹਾਈਜੈਕ ਕਰ ਲਿਆ ਹੈ। ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕ੍ਰਿਪਾ ਕਰਕੇ ਆਪਣੇ ਘਰ ਵਾਪਸ ਚਲੇ ਜਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਕਿਸਾਨ ਭਰਾਵਾਂ ਦੇ ਹੱਕ ਨਹੀਂ ਮਰਨ ਦੇਣਗੇ। ਕਾਂਗਰਸੀ ਅਤੇ ਖੱਬੇਪੱਖੀ ਲੋਕ ਕਿਸਾਨ ਦਾ ਭਲਾ ਕਦੇ ਨਹੀਂ ਕਰ ਸਕਦੇ।' ਬਬੀਤਾ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤ ਦੇ 22 ਡਿਪਲੋਮੈਟਾਂ ਨੇ ਕੈਨੇਡਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਿਖੀ ਖੁੱਲ੍ਹੀ ਚਿੱਠੀ

PunjabKesari

ਜ਼ਿਕਰਯੋਗ ਹੈ ਕਿ ਭਾਜਪਾ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਕਰਾ ਕੇ ਹੀ ਮੰਨਣਗੇ। ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਦਿਨ ਕਿਉਂ ਨਾ ਲੱਗ ਜਾਣ। ਹੁਣ ਦੇਖ਼ਣਾ ਹੋਵੇਗਾ ਕਿ ਇਹ ਅੰਦੋਲਨ ਕਦੋਂ ਖ਼ਤਮ ਹੁੰਦਾ ਹੈ।

ਇਹ ਵੀ ਪੜ੍ਹੋ: 1 ਫ਼ੀਸਦੀ ਵੀ ਕਿਸਾਨ ਸੜਕਾਂ 'ਤੇ ਨਹੀਂ, ਅੰਦੋਲਨ 'ਚ ਦਾਖ਼ਲ ਹੋਇਆ ਟੁੱਕੜੇ-ਟੁੱਕੜੇ ਗੈਂਗ : ਭਾਜਪਾ ਨੇਤਾ


author

cherry

Content Editor

Related News