ਤਬਲੀਗੀ ਜਮਾਤੀਆਂ ’ਤੇ ਭੜਕੀ ਪਹਿਲਵਾਨ ਬਬੀਤਾ ਫੋਗਟ, ਕੀਤਾ ਵਿਵਾਦਤ ਟਵੀਟ

Sunday, Apr 05, 2020 - 04:17 PM (IST)

ਤਬਲੀਗੀ ਜਮਾਤੀਆਂ ’ਤੇ ਭੜਕੀ ਪਹਿਲਵਾਨ ਬਬੀਤਾ ਫੋਗਟ, ਕੀਤਾ ਵਿਵਾਦਤ ਟਵੀਟ

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੁਨੀਆ ਭਰ ਵਿਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਲੋਕਾਂ ਦਾ ਅੰਕੜਾ 3370 ਪਾਰ ਕਰ ਚੁੱਕਿਆ ਹੈ। ਹਾਲਾਂਕਿ ਨਿਜਾਮੁਦੀਨ ਵਿਚ ਤਬਲੀਗੀ ਜਮਾਤ ਦੇ ਮਰਕਜ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇੱਕਠੇ ਹੋਏ ਅਤੇ ਇਸ ਲਾਪਰਵਾਹੀ ਨੇ ਮਾਮਲੇ ਨੂੰ ਹੋਰ ਵਧਾ ਦਿੱਤਾ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹਰ ਕੋਈ ਆਪਣੀ ਰਾਏ ਦੇ ਰਿਹਾ ਹੈ। ਇਸ ਵਿਚਾਲੇ ਮਸ਼ਹੂਰ ਰੈਸਲਰ ਬਬੀਤਾ ਫੋਗਟ ਦਾ ਟਵੀਟ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

PunjabKesari

ਨਿਜਾਮੁਦੀਨ ਜਮਾਤ ’ਤੇ ਗੁੱਸਾ ਜ਼ਾਹਰ ਕਰਦਿਆਂ ਬਬੀਤਾ ਨੇ ਟਵੀਟ ਕੀਤਾ ਸੀ। ਬਬੀਤਾ ਦਾ ਇਹ ਅੰਦਾਜ਼ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆ ਰਿਹਾ ਅਤੇ ਉਹ ਇਸ ਦੀ ਕਾਫੀ ਆਲੋਚਨਾ ਕਰ ਰਹੇ  ਹਨ। ਬਬੀਤਾ ਫੋਗਟ ਦਾ ਇਹ ਟਵੀਟ ਫਿਰਕਾਪ੍ਰਸਤੀ ਫੈਲਾਉਣ ਦੇ ਦੋਸ਼ ਵਿਚ ਡਿਲੀਟ ਕਰ ਦਿੱਤਾ ਗਿਆ ਹੈ।

ਇੰਨਾ ਹੀ ਨਹੀਂ ਰੈਸਲਰ ਦਾ ਅਕਾਊਂਟ ਟਵਿੱਟਰ ਨੇ ਲਾਕ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਚ ਅਨਲਾਕ ਵੀ ਕਰ ਦਿੱਤਾ ਗਿਆ। ਲੋਕਾਂ ਨੇ ਬਬੀਤਾ ਫੋਗਟ ਨੂੰ ਯਾਦ ਦਿਵਾਉਂਦਿਆਂ ਟਵੀਟ ਕੀਤਾ ਕਿ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਮਿਰ ਖਾਨ ਦੀ ਫਿਲਮ ਦੰਗਲ ਤੋਂ ਪਹਿਲਾਂ ਉਸ ਨੂੰ ਕੋਈ ਜਾਣਦਾ ਵੀ ਨਹੀਂ ਸੀ।


author

Ranjit

Content Editor

Related News