ਬਾਬਰ ਆਜ਼ਮ 'ਤੇ ਮਹਿਲਾ ਦੇ ਗੰਭੀਰ ਇਲਜ਼ਾਮ, 10 ਸਾਲ ਤਕ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

Sunday, Nov 29, 2020 - 11:24 AM (IST)

ਬਾਬਰ ਆਜ਼ਮ 'ਤੇ ਮਹਿਲਾ ਦੇ ਗੰਭੀਰ ਇਲਜ਼ਾਮ, 10 ਸਾਲ ਤਕ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ 'ਤੇ ਇਕ ਮਹਿਲਾ ਨੇ 10 ਸਾਲ ਤਕ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਦੋਸ ਲਾਏ ਹਨ। ਇਸ ਦੇ ਨਾਲ ਹੀ ਮਹਿਲਾ ਦਾ ਕਹਿਣਾ ਹੈ ਕਿ ਬਾਬਰ ਨੇ ਉਸ ਨੂੰ ਵਿਆਹ ਦਾ ਝੂਠਾ ਵਾਅਦਾ ਵੀ ਕੀਤਾ ਸੀ। ਇਸ ਮਹਿਲਾ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਉਪਰੋਕਤ ਦੋਸ਼ ਇਸ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਖਿਲਾਫ ਲਾਏ। 
ਇਹ ਵੀ ਪੜ੍ਹੋ :ਦਿੱਲੀ ਕੈਪੀਟਲਸ ਦੇ ਇਸ ਖਿਡਾਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਖ਼ੁਦ ਦਿੱਤੀ ਜਾਣਕਾਰੀ

ਇਸ ਮਹਿਲਾ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਤੇ ਬਾਬਰ ਸਕੂਲ ਦੇ ਦੋਸਤ ਸਨ ਤੇ ਕ੍ਰਿਕਟਰ ਨੇ 2010 'ਚ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਮਹਿਲਾ ਨੇ ਇਹ ਵੀ ਕਿਹਾ ਕਿ 26 ਸਾਲਾ ਇਸ ਕ੍ਰਿਕਟਰ ਨੇ ਪੁਲਸ 'ਚ ਜਾਣ ਤੋਂ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ
 

ਪਾਕਿਸਤਾਨੀ ਪੱਤਰਕਾਰ ਸਾਜ ਸਾਦਿਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਮਹਿਲਾ ਦੀ ਪ੍ਰੈੱਸ ਕਾਨਫਰੰਸ ਦੀ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਮਹਿਲਾ ਨੇ ਬਾਬਰ ਆਜ਼ਮ 'ਤੇ ਉਸ ਨੂੰ ਕੋਰਟ ਮੈਰਿਜ ਦੇ ਨਾਂ 'ਤੇ ਘਰੋਂ ਭਜਾ ਕੇ ਸ਼ੋਸ਼ਣ ਕਰਨ ਤੇ ਕੁੱਟ-ਮਾਰ ਕਰਨ ਦੇ ਵੀ ਦੋਸ਼ ਲਾਏ ਹਨ।

 


author

Tarsem Singh

Content Editor

Related News