ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਨ ਡੇ 'ਚ ਪੂਰੀਆਂ ਕੀਤੀਆਂ 4 ਹਜ਼ਾਰ ਦੌੜਾਂ

Tuesday, Mar 29, 2022 - 11:52 PM (IST)

ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਨ ਡੇ 'ਚ ਪੂਰੀਆਂ ਕੀਤੀਆਂ 4 ਹਜ਼ਾਰ ਦੌੜਾਂ

ਲਾਹੌਰ- ਪਾਕਿਸਤਾਨ ਅਤੇ ਆਸਟਰੇਲੀਆ ਦੇ ਵਿਚਾਲੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਵਨ ਡੇ ਕ੍ਰਿਕਟ ਵਿਚ 4 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਪਾਕਿਸਤਾਨ ਦੇ ਲਈ ਵਨ ਡੇ ਵਿਚ ਸਭ ਤੋਂ ਤੇਜ਼ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਇਹ ਰਿਕਾਰਡ ਬਣਾਉਣ ਦੇ ਲਈ ਸਿਰਫ 82 ਪਾਰੀਆਂ ਦਾ ਸਹਾਰਾ ਲਿਆ।

PunjabKesari

ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਜੇਕਰ ਵਨ ਡੇ ਕ੍ਰਿਕਟ ਵਿਚ ਸਭ ਤੋਂ ਤੇਜ਼ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾ ਦੀ ਗੱਲ ਕਰੀਏ ਤਾਂ ਉਸ ਲਿਸਟ ਵਿਚ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਚੋਟੀ 'ਤੇ ਕਾਇਮ ਹਨ। ਜਦਕਿ ਦੂਜੇ ਸਥਾਨ 'ਤੇ ਬਾਬਰ ਆਜ਼ਮ ਦਾ ਨਾਂ ਆਉਂਦਾ ਹੈ। ਅਮਲਾ ਨੇ ਜਿੱਥੇ ਵਨ ਡੇ ਵਿਚ 4 ਹਜ਼ਾਰ ਦੌੜਾਂ ਬਣਾਉਣ ਦੇ ਲਈ 81 ਪਾਰੀਆਂ ਖੇਡੀਆਂ ਤਾਂ ਬਾਬਰ ਨੇ 82 ਪਾਰੀਆਂ ਖੇਡੀਆਂ।

ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਵਿਰਾਟ ਨੂੰ ਵੀ ਛੱਡਿਆ ਪਿੱਛੇ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਤੁਲਨਾ ਜ਼ਿਆਦਾਤਰ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਹੈ। ਕੋਹਲੀ ਨੇ ਵਨ ਡੇ ਵਿਚ 4 ਹਜ਼ਾਰ ਦੌੜਾਂ ਬਣਾਉਣ ਦੇ ਲਈ 93 ਪਾਰੀਆਂ ਖੇਡੀਆਂ ਸਨ ਅਥੇ ਉਹ 5ਵੇਂ ਸਭ ਤੋਂ ਤੇਜ਼ ਬੱਲੇਬਾਜ਼ ਹਨ। ਬਾਬਰ ਨੇ ਵਿਰਾਟ ਤੋਂ 11 ਪਾਰੀਆਂ ਘੱਟ ਖੇਡ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਹੈ।
ਮੈਚ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 313 ਦੌੜਾਂ ਬਣਾਈਆਂ ਹਨ ਅਤੇ ਪਾਕਿਸਤਾਨ ਦੇ ਸਾਹਮਣੇ 314 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਬਾਬਰ ਆਜ਼ਮ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਆਊਟ ਹੋ ਗਏ। ਬਾਬਰ ਨੇ 72 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾ ਕੇ ਆਊਟ ਹੋਏ।
ਵਨ ਡੇ ਵਿਚ ਸਭ ਤੋਂ ਤੇਜ਼ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
81 : ਹਾਸ਼ਿਮ ਅਮਲਾ
82 : ਬਾਬਰ ਆਜ਼ਮ
88 : ਵਿਵ ਰਿਚਰਡਸ
91 : ਜੋ ਰੂਟ
93 : ਵਿਰਾਟ ਕੋਹਲੀ


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News