ਪਾਕਿ ਵਨ ਡੇ ਦੇ ਕਪਤਾਨ ਬਣੇ ਬਾਬਰ, PCB ਨੇ ਕੀਤਾ ਕਰਾਰ ਸੂਚੀ ਦਾ ਐਲਾਨ

05/13/2020 5:36:03 PM

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਦੇ ਸਟਾਰ ਬਾਬਰ ਆਜ਼ਮ ਨੂੰ ਵਨ ਡੇ ਕੌਮਾਂਤਰੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਾਆ ਹੈ। ਬਾਬਰ ਹੁਣ ਤਕ ਪਾਕਿਸਤਾਨ ਦੇ ਲਈ ਟੀ-20 ਕੌਮਾਂਤਰੀ ਅਤੇ ਵਨ ਡੇ ਕੌਮਾਂਤਰੀ ਦੋਵੇਂ ਫਾਰਮੈ ਵਿਚ ਕਪਤਾਨੀ ਕਰ ਚੁੱਕੇ ਹਨ। ਪਾਕਿਸਤਾਨ ਟੈਸਟ ਟੀ ਦੇ ਕਪਤਾਨ ਅਜ਼ਹਰ ਅਲੀ ਹਨ। ਮੰਗਲਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕ੍ਰਿਕਟਰਾਂ ਦੇ ਕਰਾਰ ਦੀ ਸੂਚੀ ਜਾਰੀ ਕੀਤੀ। ਕਰਾਰ ਸੂਚੀ ਵਿਚ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਜਗ੍ਹਾ ਮਿਲੀ ਹੈ, ਜਦਕਿ ਮੁਹੰਮਦ ਆਮਿਰ ਅਤੇ ਵਹਾਬ ਰਿਆਜ਼ ਇਸ ਦਾ ਹਿੱਸਾ ਨਹੀਂ ਹਨ।

PunjabKesari

25 ਸਾਲਾ ਬਾਬਰ ਨੇ ਪਿਛਲੇ 15 ਮਹੀਨਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਮੌਜੂਦਾ ਸਮੇਂ ਦੇ ਬੈਸਟ ਬੱਲੇਬਾਜ਼ਾਂ ਵਿਚ ਗਿਣਿਆ ਜਾਂਦਾ ਹੈ। ਪਿਛਲੇ ਸਾਲ ਅੰਤ ਵੀ ਹੀ ਉਸ ਨੂੰ ਟੀ-20 ਕੌਮਾਂਤਰੀ ਟੀਮ ਦੀ ਕਮਾਨ ਸੌਂਪੀ ਗਈ ਸੀ। ਕਰਾਰ ਸੂਚੀ ਜਾਰੀ ਕਰਨ ਦੇ ਨਾਲ ਹੀ ਪੀ. ਸੀ. ਬੀ. ਨੇ ਵਨ ਡੇ ਟੀਮ ਦੇ ਲਈ ਬਾਬਰ ਆਜ਼ਮ ਨੂੰ ਕਪਤਾਨ ਐਲਾਨ ਦਿੱਤਾ ਜਦਕਿ ਅਜ਼ਹਰ ਅਲੀ ਟੈਸਟ ਟੀਮ ਦੇ ਕਪਤਾਨ ਬਣੇ ਰਹਿਣਗੇ। ਇਸ ਤੋਂ ਪਹਿਲਾਂ ਸਰਫਰਾਜ਼ ਅਹਿਮਦ ਪਾਕਿਸਤਾਨ ਦੇ ਲਈ ਤਿੰਨੋਂ ਫਾਰਮੈਟ ਵਿਚ ਕਪਤਾਨੀ ਕਰ ਰਹੇ ਸੀ। ਹੈਡ ਕੋਚ ਅਤੇ ਨੈਸ਼ਨਲ ਸਿਲੈਕਟਰ ਮਿਸਬਾਹ ਉਲ ਹਕ ਨੇ ਕਿਹਾ ਕਿ ਮੈਂ ਅਜ਼ਹਰ ਅਲੀ ਅਤੇ ਬਾਬਰ ਆਜ਼ਮ ਨੂੰ ਕਪਤਾਨੀ ਦੀ ਵਧਾਈ ਦਿੰਦਾ ਹਾਂ।

PunjabKesari

ਬਾਬਰ ਨੂੰ ਕਪਤਾਨ ਬਣਾਉਣ ਸਹੀ ਫੈਸਲਾ
ਮਿਸਬਾਹ ਉਲ ਹਕ ਨੇ ਕਿਹਾ ਕਿ ਇਹ ਸਹੀ ਫੈਸਲਾ ਹੈ ਕਿਉਂਕਿ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਭਵਿੱਖ ਨੂੰ ਲੈਕੇ ਚੀਜ਼ਾ ਪਤਾ ਹੋਣੀਆਂ ਚਾਹੀਦੀਆਂ ਹਨ। ਵਨ ਡੇ ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਬਾਬਰ ਤੀਜੇ ਨੰਬਰ 'ਤੇ ਹਨ। ਵਿਰਾਟ ਪਹਿਲੇ ਅਤੇ ਰੋਹਿਤ ਸ਼ਰਮਾ ਦੂਜੇ ਸਥਾਨ 'ਤੇ ਕਾਬਿਜ਼ ਹਨ। 2012 ਅੰਡਰ-19 ਵਰਲਡ ਕੱਪ ਵਿਚ ਬਾਬਰ ਆਜ਼ਮ ਪਾਕਿਸਤਾਨ ਟੀਮ ਦੀ ਕਪਤਾਨੀ ਕਰ ਚੁੱਕੇ ਹਨ, ਜਿਸ ਵਿਚ ਉਹ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸੀ। 


Ranjit

Content Editor

Related News