ਅਵਿਨਾਸ਼ ਸਾਬਲੇ ਨੇ ਵਿਸ਼ਵ ਕਰਾਸ ਕਾਉਂਟੀ ਚੈਂਪੀਅਨਸ਼ਿਪ ਵਿੱਚ 35ਵਾਂ ਸਥਾਨ ਕੀਤਾ ਹਾਸਲ
Sunday, Feb 19, 2023 - 01:37 PM (IST)

ਬਾਥਰਸਟ (ਆਸਟਰੇਲੀਆ) : ਭਾਰਤ ਦੇ ਚੋਟੀ ਦੇ ਦੌੜਾਕ ਅਵਿਨਾਸ਼ ਸਾਬਲੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਕਰਾਸ ਕਾਊਂਟੀ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੀ ਦੌੜ 'ਚ 35ਵੇਂ ਸਥਾਨ 'ਤੇ ਰਹੇ। ਸਾਬਲੇ ਨੇ 100 ਤੋਂ ਵੱਧ ਅਥਲੀਟਾਂ ਦੀ ਮੌਜੂਦਗੀ ਵਿੱਚ 10 ਕਿਲੋਮੀਟਰ ਦੀ ਦੌੜ 31.43 ਮਿੰਟ ਵਿੱਚ ਪੂਰੀ ਕੀਤੀ।
28 ਸਾਲਾ ਅਥਲੀਟ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਰਾਸ਼ਟਰੀ ਰਿਕਾਰਡ ਧਾਰਕ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਹੈ। ਇਕ ਹੋਰ ਭਾਰਤੀ ਆਨੰਦ ਸਿੰਘ (35.20) 86ਵੇਂ ਸਥਾਨ 'ਤੇ ਰਿਹਾ। ਯੁਗਾਂਡਾ ਦੇ ਜੈਕਬ ਕਿਪਲੀਮੋ ਨੇ 29.17 ਮਿੰਟ ਵਿੱਚ ਦੌੜ ਜਿੱਤੀ।
ਇਥੋਪੀਆ ਦੇ ਬੇਰੀਹੂ ਅਰੇਗਾਵੀ (29:26) ਅਤੇ ਯੂਗਾਂਡਾ ਦੇ ਜੋਸ਼ੂਆ ਚੇਪਤੇਗੇਈ (29.37) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾ ਵਰਗ ਵਿੱਚ ਭਾਰਤ ਦੀ ਪਾਰੁਲ ਚੌਧਰੀ 35.39 ਮਿੰਟ ਦੇ ਸਮੇਂ ਨਾਲ 20ਵੇਂ ਸਥਾਨ ’ਤੇ ਰਹੀ। ਹੋਰ ਭਾਰਤੀਆਂ 'ਚ ਸੰਜੀਵਨੀ ਜਾਧਵ (37.30) 47ਵੇਂ ਅਤੇ ਛਵੀ ਯਾਦਵ (39.00) 55ਵੇਂ ਸਥਾਨ 'ਤੇ ਸਨ।