ਆਸਟਰੇਲੀਆ ਓਪਨ : ਨਡਾਲ ਨੇ ਰਚਿਆ ਇਤਿਹਾਸ, ਜਿੱਤਿਆ 21ਵਾਂ ਗ੍ਰੈਂਡ ਸਲੈਮ

Sunday, Jan 30, 2022 - 09:18 PM (IST)

ਆਸਟਰੇਲੀਆ ਓਪਨ : ਨਡਾਲ ਨੇ ਰਚਿਆ ਇਤਿਹਾਸ, ਜਿੱਤਿਆ 21ਵਾਂ ਗ੍ਰੈਂਡ ਸਲੈਮ

ਮੈਲਬੋਰਨ- ਸਪੇਨ ਦੇ ਰਾਫੇਲ ਨਡਾਲ ਨੇ 2 ਸੈੱਟ ਹਾਰਨ ਤੋਂ ਬਾਅਦ ਧਮਾਕੇਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਰੂਸ ਦੇ ਦਾਨਿਲ ਮੇਦਵੇਦੇਵ ਨੂੰ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ 2-6, 6-7(5), 6-4, 6-4, 7-5 ਨਾਲ ਹਰਾ ਕੇ ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਨਡਾਲ ਨੇ ਮੇਦਵੇਦੇਵ ਦੇ ਵਿਰੁੱਧ ਪੰਜ ਘੰਟੇ 24 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਜਿੱਤ ਦਰਜ ਕੀਤੀ।

PunjabKesari

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ
ਨਡਾਲ ਇਸ ਜਿੱਤ ਦੇ ਨਾਲ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੋਂ ਅੱਗੇ ਨਿਕਲ ਗਏ ਹਨ, ਜਿਸ ਦੇ ਨਾਮ 20-20 ਗ੍ਰੈਂਡ ਸਲੈਮ ਖਿਤਾਬ ਹਨ। ਨਡਾਲ ਦਾ ਇਹ ਦੂਜਾ ਆਸਟਰੇਲੀਅਨ ਓਪਨ ਖਿਤਾਬ ਹੈ। ਉਨ੍ਹਾਂ ਨੇ 13 ਸਾਲ ਦੇ ਅੰਤਰਾਲ ਤੋਂ ਬਾਅਦ ਜਾ ਕੇ ਇਹ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2009 ਵਿਚ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ ਜਦਕਿ ਉਹ 2012, 2014, 2017 ਅਤੇ 2019 ਵਿਚ ਮੈਲਬੋਰਨ ਫਾਈਨਲ ਵਿਚ ਹਾਰੇ ਸਨ। ਸਪੇਨ ਦੇ ਨਡਾਲ ਦਾ ਗ੍ਰੈਂਡ ਸਲੈਮ ਫਾਈਨਲ ਵਿਚ ਹੁਣ 21-8 ਦਾ ਰਿਕਾਰਡ ਹੋ ਗਿਆ ਹੈ।

ਇਹ ਖ਼ਬਰ ਪੜ੍ਹੋ- ਅਕਾਲੀ-ਬਸਪਾ ਦੀ ਸਰਕਾਰ ਸਮੇਂ ਗਰੀਬ ਲੋਕਾਂ ਲਈ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਗੋਲਡੀ

PunjabKesari
ਸਾਲ 2019 ਵਿਚ ਜੋਕੋਵਿਚ ਦੇ ਹੱਥੋਂ ਮੈਲਬੋਰਨ ਫਾਈਨਲ ਹਾਰਨ ਤੋਂ ਬਾਅਦ ਗ੍ਰੈਂਡ ਸਲੈਮ ਫਾਈਨਲ ਵਿਚ ਨਡਾਲ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਦੂਜੇ ਪਾਸੇ ਮੇਦਵੇਦੇਵ ਦੀ ਆਸਟਰੇਲੀਅਨ ਓਪਨ ਫਾਈਨਲ ਵਿਚ ਇਹ ਲਗਾਤਾਰ ਦੂਜੀ ਹਾਰ ਹੈ। ਪਿਛਲੇ ਸਾਲ ਫਰਵਰੀ ਵਿਚ ਜੋਕੋਵਿਚ ਨੇ ਉਨ੍ਹਾਂ ਨੂੰ ਫਾਈਨਲ ਵਿਚ ਹਰਾਇਆ ਸੀ। ਗ੍ਰੈਂਡ ਸਲੈਮ ਫਾਈਨਲਸ ਵਿਚ ਉਸਦਾ ਰਿਕਾਰਡ ਹੁਣ 1-3 ਹੋ ਗਿਆ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News