ਆਸਟਰੇਲੀਆਈ ਗੇਂਦਬਾਜ਼ ਨੇ ਤੋੜਿਆ ਅਜਿਹਾ ਰਿਕਾਰਡ ਜੋ ਮੈਕਗ੍ਰਾ-ਵਾਰਨਰ ਦਾ ਸੀ ਸੁਪਨਾ

Friday, Aug 23, 2019 - 10:40 PM (IST)

ਆਸਟਰੇਲੀਆਈ ਗੇਂਦਬਾਜ਼ ਨੇ ਤੋੜਿਆ ਅਜਿਹਾ ਰਿਕਾਰਡ ਜੋ ਮੈਕਗ੍ਰਾ-ਵਾਰਨਰ ਦਾ ਸੀ ਸੁਪਨਾ

ਨਵੀਂ ਦਿੱਲੀ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਏਸ਼ੇਜ਼ ਸੀਰੀਜ਼ ਦੇ ਲੀਡਸ ਦੇ ਮੈਦਾਨ 'ਤੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਇਸ ਤਰ੍ਹਾਂ ਦੀ ਉੁਪਲੰਬਧੀ ਹਾਸਲ ਕਰ ਲਈ ਜੋ ਉਸਦੇ ਹਮਵਤਨ ਗਲੇਨ ਮੈਕਗ੍ਰਾ ਤੇ ਸਪਿਨਰ ਸ਼ੇਨ ਵਾਰਨ ਦੇ ਲਈ ਸੁਪਨਾ ਹੀ ਰਹਿ ਗਿਆ। ਦਰਅਸਲ ਪੈਟ ਕਮਿੰਸ ਨੇ ਆਈ. ਸੀ. ਸੀ. ਟੈਸਟ ਗੇਂਦਬਾਜ਼ੀ ਰੈਂਕਿੰਗ 'ਚ 914 ਅੰਕ ਹਾਸਲ ਕਰ ਲਏ ਹਨ। ਇਸ ਤਰ੍ਹਾਂ ਉਹ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਨ ਵਾਲੇ ਪੰਜਵੇਂ ਗੇਂਦਬਾਜ਼ ਬਣ ਗਏ ਹਨ। ਪੈਟ ਕਮਿੰਸ ਤੋਂ ਅੱਗੇ ਹੁਣ 920 ਪੁਆਇੰਟ ਦੇ ਨਾਲ ਸ਼੍ਰੀਲੰਕਾਈ ਦਿੱਗਜ ਗੇਂਦਬਾਜ਼ ਮੁਰਲੀਧਰਨ ਦਾ ਨਾਂ ਹੈ। ਦੇਖੋਂ ਰਿਕਾਰਡ—

PunjabKesari
932 ਸਿਡਨੀ ਬਰਨੇਸ, ਇੰਗਲੈਂਡ 1914 'ਚ
931 ਜਾਰਜ ਲੋਹਮਨ, ਇੰਗਲੈਂਡ 1896 'ਚ
922 ਇਮਰਾਨ ਖਾਨ, ਪਾਕਿਸਤਾਨ 1983 'ਚ
920 ਮੁਰਲੀਧਰਨ, ਸ਼੍ਰੀਲੰਕਾ 2007 'ਚ
914 ਪੈਟ ਕਮਿੰਸ, ਆਸਟਰੇਲੀਆ 2019 'ਚ

PunjabKesari
ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਜੋਸ਼ ਹੇਜ਼ਲਵੁਡ ਨੇ 5, ਪੈਟ ਕਮਿੰਸ ਨੇ 3 ਤੇ ਜੇਮਸ ਪੈਟਿੰਸਨ ਨੇ 2 ਵਿਕਟਾਂ ਲੈ ਕੇ ਇੰਗਲੈਂਡ ਨੂੰ ਤੀਜੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਲੰਚ ਤੋਂ ਬਾਅਦ ਪਹਿਲੀ ਪਾਰੀ ਵਿਚ ਸਿਰਫ 67 ਦੌੜਾਂ 'ਤੇ ਢੇਰ ਕਰ ਦਿੱਤਾ। ਆਸਟਰੇਲੀਆ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 112 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਮਿਲ ਗਈ।
ਇੰਗਲੈਂਡ ਦੀ ਆਸਟਰੇਲੀਆ ਨੂੰ ਪਹਿਲੀ ਪਾਰੀ ਵਿਚ 179 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਖੁਸ਼ੀ ਜ਼ਿਆਦਾ ਦੇਰ ਤਕ ਟਿਕ ਨਹੀਂ ਸਕੀ ਤੇ ਮੇਜ਼ਬਾਨ ਟੀਮ ਨੇ ਲੰਚ ਤੋਂ ਬਾਅਦ ਆਪਣੇ ਹਥਿਆਰ ਸੁੱਟ ਦਿੱਤੇ। ਇੰਗਲੈਂਡ ਨੇ ਲੰਚ ਤਕ ਆਪਣੀਆਂ 6 ਵਿਕਟਾਂ 24 ਓਵਰਾਂ ਵਿਚ 54 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਲੰਚ ਤੋਂ ਬਾਅਦ 13 ਦੌੜਾਂ ਜੋੜ ਕੇ ਮੇਜ਼ਬਾਨ ਦੀ ਪਾਰੀ 27.5 ਓਵਰਾਂ ਵਿਚ 67 ਦੌੜਾਂ 'ਤੇ ਸਿਮਟ ਗਈ। ਹੇਜ਼ਲਵੁਡ ਨੇ 30 ਦੌੜਾਂ 'ਤੇ 5 ਵਿਕਟਾਂ, ਕਮਿੰਸ ਨੇ 23 ਦੌੜਾਂ 'ਤੇ 3 ਵਿਕਟਾਂ ਤੇ ਪੈਟਿੰਸਨ ਨੇ 9 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News