AUS v ENG, 1st Test : ਏਸ਼ੇਜ਼ ਸੀਰੀਜ਼ ਦੇ ਲਈ ਅੱਜ ਤੋਂ ਸ਼ੁਰੂ ਹੋਵੇਗੀ ਜੰਗ

Wednesday, Dec 08, 2021 - 02:18 AM (IST)

AUS v ENG, 1st Test : ਏਸ਼ੇਜ਼ ਸੀਰੀਜ਼ ਦੇ ਲਈ ਅੱਜ ਤੋਂ ਸ਼ੁਰੂ ਹੋਵੇਗੀ ਜੰਗ

ਬ੍ਰਿਸਬੇਨ- ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਏਸ਼ੇਜ਼ ਟੈਸਟ ਵਿਚ ਦੋਵਾਂ ਟੀਮਾਂ ਦਾ ਵੱਕਾਰ ਦਾਅ 'ਤੇ ਹੋਵੇਗਾ। ਆਸਟਰੇਲੀਆ ਦੀ ਟੀਮ ਨਵੇਂ ਕਪਤਾਨ ਪੈਟ ਕਮਿੰਸ ਦੀ ਅਗਵਾਈ ਵਿਚ ਆਪਣੀ ਚੁਣੌਤੀ ਰੱਖੇਗੀ ਜਦਕਿ ਇੰਗਲੈਂਡ ਤਜਰਬੇਕਾਰ ਜੋ ਰੂਟ ਦੇ ਮਾਰਗਦਰਸ਼ਨ ਵਿਚ ਉਤਰੇਗਾ। ਇੰਗਲੈਂਡ ਟੀਮ ਵਿਚ ਕੁਝ ਨੌਜਵਾਨ ਖਿਡਾਰੀਆਂ ਦੇ ਹੋਣ ਦੇ ਬਾਵਜੂਦ ਇਹ ਸੀਰੀਜ਼ ਜੋ ਰੂਟ ਦੀ ਕਪਤਾਨੀ ਦੇ ਨਾਲ ਹੀ ਉਸਦੇ ਦੋ ਧਾਕੜ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਤੇ ਸਟੁਅਰਟ ਬ੍ਰਾਡ ਦੀ ਵਿਰਾਸਤ ਸਾਬਤ ਕਰਨ ਵਾਲੀ ਹੋਵੇਗੀ। ਜਿਨ੍ਹਾਂ ਦਾ ਇਹ ਕ੍ਰਮਵਾਰ ਪੰਜਵਾਂ ਤੇ ਚੌਥਾ ਆਸਟਰੇਲੀਆ ਦੌਰਾ ਹੈ। ਰੂਟ ਆਪਣੇ ਕਰੀਅਰ ਦੀ ਸਭ ਤੋਂ ਬਿਹਤਰੀਨ ਫਾਰਮ ਦੇ ਸਮੇਂ ਇੱਥੇ ਆਇਆ ਹੈ ਜਦਕਿ ਐਂਡਰਸਨ ਤੇ ਬ੍ਰਾਡ ਦੀ ਫਿੱਟਨੈਸ 'ਤੇ ਕਈ ਸਵਾਲ ਹਨ। ਬੇਨ ਸਟੋਕਸ ਟੀਮ ਵਿਚ ਹੈ ਪਰ ਜੁਲਾਈ ਤੋਂ ਉਹ ਕ੍ਰਿਕਟ ਨਹੀਂ ਖੇਡਿਆ ਹੈ ਤੇ ਮਾਰਚ ਤੋਂ ਉਹ ਲਾਲ ਗੇਂਦ ਕ੍ਰਿਕਟ ਵੀ ਨਹੀਂ ਖੇਡਿਆ ਹੈ। ਹਾਲਾਂਕਿ ਉਸਦੀ ਕਲਾਸ ਤੇ ਮੁਕਾਬਲੇਬਾਜ਼ੀ 'ਤੇ ਕਦੇ ਸਵਾਲ ਨਹੀਂ ਚੁੱਕਿਆ ਜਾ ਸਕਦਾ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ

PunjabKesari


ਇੰਗਲੈਂਡ ਨੇ ਆਸਟਰੇਲੀਆ ਵਿਚ ਆਪਣੇ ਪਿਛਲੇ 10 ਟੈਸਟਾਂ ਵਿਚੋਂ 9 ਮੈਚ ਹਾਰੇ ਹਨ ਤੇ ਇਕ ਵੀ ਜਿੱਤ ਦਰਜ ਨਹੀਂ ਕੀਤੀ ਹੈ। ਜੇਕਰ ਇੰਗਲੈਂਡ ਦੇ ਆਸਟਰੇਲੀਆ ਵਿਚ ਪਿਛਲੇ 20 ਟੈਸਟਾਂ ਦੀ ਗੱਲ ਕੀਤੀ ਜਾਵੇ ਤਾਂ ਇੰਗਲਿਸ਼ ਟੀਮ ਨੇ 3 ਜਿੱਤੇ, 15 ਹਾਰੇ ਤੇ 2 ਡਰਾਅ ਖੇਡੇ ਹਨ। ਕੁੱਕ ਨੇ ਇਸ ਦੌਰਾਨ 67, ਅਜੇਤੂ 235, 148, 82, 189 ਤੇ ਅਜੇਤੂ 244 ਦੌੜਾਂ ਦੇ ਸਕੋਰ ਬਣਾਏ। ਜੇਕਰ ਰੂਟ ਨੂੰ ਇੰਗਲੈਂਡ ਦੇ ਕਪਤਾਨ ਦੇ ਰੂਪ ਵਿਚ ਆਪਣੀ ਵਿਰਾਸਤ ਨੂੰ ਮਜ਼ਬੂਤ ਕਰਨਾ ਹੈ ਤਾਂ ਕੁਝ ਅਜਿਹਾ ਹੀ ਕਮਾਲ ਕਰਕੇ ਦਿਖਾਉਣਾ ਪਵੇਗਾ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਆਸਟਰੇਲੀਆ ਵਿਚ ਜੇਅਏ ਬਾਇਕਾਟ, ਕ੍ਰਿਸ ਬਾਰਡ ਤੇ ਕੁੱਕ ਦੇ ਨਾਲ ਏਸ਼ੇਜ਼ ਦੀ ਸਫਲਤਾ ਦੀ ਕੁੰਜੀ ਰੱਖੀ ਹੈ, ਜਿਸ ਵਿਚ ਇੰਗਲੈਂਡ ਨੂੰ ਕ੍ਰਮਵਾਰ 1970-71, 1986-87 ਤੇ 2010-11 ਵਿਚ ਜਿੱਤਣ 'ਚ ਮਦਦ ਮਿਲੀ ਹੈ ਜਦਕਿ ਮਾਈਕਲ ਵਾਨ ਨੇ 2002 ਵਿਚ 3 ਸੈਂਕੜੇ ਬਣਾਏ ਸਨ ਤੇ ਸੀਰੀਜ਼ 'ਚ ਇੰਗਲੈਂਡ ਨੂੰ ਕਲੀਨ ਸਵੀਪ ਤੋਂ ਬਚਾਇਆ ਸੀ। ਇਸ ਤੋਂ ਬਾਅਦ ਆਉਂਦਾ ਹੈ ਰੋਰੀ ਬਰਨਸ, ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 2019 ਏਸ਼ੇਜ਼ ਸੀਰੀਜ਼ ਵਿਚ ਆਸਟਰੇਲੀਆ ਵਿਰੁੱਧ ਐਜ਼ਬੈਸਟਨ 'ਚ ਇਕ ਸੈਂਕੜਾ ਤੇ ਹੋਰ ਮੁਕਾਬਲਿਆਂ ਵਿਚ ਦੋ ਅਰਧ ਸੈਂਕੜੇ ਲਾ ਕੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਖੁਦ ਨੂੰ ਸਾਬਤ ਕੀਤਾ ਸੀ।

ਇਹ ਖ਼ਬਰ ਪੜ੍ਹੋ-  2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ

PunjabKesari


ਉਸ ਨੇ ਪਿਛਲੀਆਂ ਗਰਮੀਆਂ ਦੀ ਸ਼ੁਰੂਆਤ ਵਿਚ ਘਰੇਲੂ ਧਰਤੀ 'ਤੇ ਨਿਊਜ਼ੀਲੈਂਡ ਵਿਰੁੱਧ ਹੋਰ ਵੀ ਬਿਹਤਰ ਪ੍ਰਦਰਸ਼ਨ ਕੀਤਾ ਪਰ ਭਾਰਤ ਵਿਰੁੱਧ ਉਸਦਾ ਤਜਰਬਾ ਦੇਖਣ ਨੂੰ ਮਿਲਿਆ ਜਦੋਂ ਹੇਡਿੰਗਲੇ ਵਿਚ ਉਸ ਨੇ 153 ਗੇਂਦਾਂ 'ਤੇ 61 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਸੀਰੀਜ਼ ਵਿਚ ਬਰਾਬਰੀ 'ਤੇ ਲਿਆ ਦਿੱਤਾ। ਜੇਕਰ ਇੰਗਲੈਂਡ ਨੂੰ ਜਿੱਤ ਹਾਸਲ ਕਰਨੀ ਹੈ ਤਾਂ ਬਰਨਸ ਨੂੰ ਇਸ ਸੀਰੀਜ਼ ਵਿਚ ਇਕ ਹੋਰ ਸੈਂਕੜਾ ਲਾਉਣ ਦੀ ਲੋੜ ਹੈ, ਜਿਵੇਂ ਕਿ ਵਾਨ ਨੇ ਕੀਤਾ। ਵੈਸੇ 3 ਸੈਂਕੜੇ ਵੀ ਲੋੜੀਂਦੇ ਨਹੀਂ ਹੋ ਸਕਦੇ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News