AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2
Friday, Dec 17, 2021 - 08:29 PM (IST)
ਐਡੀਲੇਡ- ਮਾਰਨਸ ਲਾਬੁਸ਼ੇਨ ਦੀ ਰਿਕਾਰਡ ਸੈਂਕੜੇ ਪਾਰੀ ਤੋਂ ਬਾਅਦ ਕਪਤਾਨ ਸਟੀਵ ਸਮਿੱਥ ਦੇ 93 ਦੌੜਾਂ ਦੇ ਦਮ 'ਤੇ ਆਸਟਰੇਲੀਆ ਨੇ ਇੱਥੇ ਦੂਜੇ ਏਸ਼ੇਜ਼ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ 9 ਵਿਕਟਾਂ 473 ਦੌੜਾਂ 'ਤੇ ਪਾਰੀ ਐਲਾਨ ਕਰਨ ਤੋਂ ਬਾਅਦ ਇੰਗਲੈਂਡ ਦੀਆਂ 2 ਵਿਕਟਾਂ ਹਾਸਲ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਲਾਬੁਸ਼ੇਨ ਨੇ 103 ਦੌੜਾਂ ਦੀ ਪਾਰੀ ਖੇਡੀ ਜੋ ਦਿਨ-ਰਾਤ ਟੈਸਟ ਵਿਚ ਉਸਦਾ ਤੀਜਾ ਸੈਂਕੜਾ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਹਨ। ਇੰਗਲੈਂਡ ਨੇ 8.4 ਓਵਰਾਂ ਵਿਚ 2 ਵਿਕਟਾਂ 'ਤੇ 17 ਦੌੜਾਂ ਬਣਾਈਆਂ ਹਨ। ਟੀਮ ਹੁਣ ਵੀ ਆਸਟਰੇਲੀਆ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ 456 ਦੌੜਾਂ ਪਿੱਛੇ ਹੈ।
ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ
ਡੈਬਿਊ ਕਰ ਰਹੇ ਮਾਈਕਲ ਨਾਸੇਰ ਨੇ ਆਪਣੀ ਦੂਜੀ ਗੇਂਦ 'ਤੇ ਹਸੀਬ ਹਮੀਦ (6 ਦੌੜਾਂ) ਨੂੰ ਮਿਸ਼ੇਲ ਸਟਾਰਕ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਸਟਾਰਕ ਨੇ ਰੋਰੀ ਬਨਰਸ (4 ਦੌੜਾਂ) ਨੂੰ ਸਲਿੱਪ 'ਚ ਕੈਚ ਕਰਵਾਇਆ ਸੀ। ਚਾਹ ਦੇ ਆਰਾਮ ਸਮੇਂ ਆਸਟਰੇਲੀਆ ਨੇ 390 ਦੌੜਾਂ 'ਤੇ ਆਪਣਾ 7ਵਾਂ ਵਿਕਟ ਗੁਆ ਦਿੱਤਾ ਸੀ ਪਰ ਸਟਾਰਕ (ਅਜੇਤੂ 39) ਤੇ ਨਾਸੇਰ (35) ਨੇ 8ਵੇਂ ਵਿਕਟ ਦੇ ਲਈ ਤੇਜ਼ੀ ਨਾਲ 58 ਦੌੜਾਂ ਦੀ ਸਾਂਝੇਦਾਰੀ ਕਰ ਆਸਟਰੇਲੀਆ ਨੂੰ 450 ਦੌੜਾਂ ਦੇ ਕਰੀਬ ਪਹੁੰਚਾਇਆ। ਕ੍ਰਿਸ ਵੋਕਸ (103 ਦੌੜਾਂ 'ਤੇ ਇਕ ਵਿਕਟ) ਦੀ ਗੇਂਦ 'ਤੇ ਰਿਚਰਡਸਨ (9) ਦੇ ਆਊਟ ਹੁੰਦੇ ਹੀ ਸਮਿੱਥ ਨੇ ਪਾਰੀ ਐਲਾਨ ਕਰ ਦਿੱਤੀ। ਆਸਟਰੇਲੀਆ ਨੇ ਦਿਨ ਦੀ ਸੁਰੂਆਤ 2 ਵਿਕਟਾਂ 'ਤੇ 221 ਦੌੜਾਂ ਨਾਲ ਕੀਤੀ ਸੀ, ਉਸ ਸਮੇਂ ਲਾਬੁਸ਼ੇਨ 95 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ। ਲਾਬੁਸ਼ੇਨ ਨੇ ਐਡੀਲੇਡ ਓਵਲ ਵਿਚ ਲਗਾਤਾਰ ਤਿੰਨ ਡੇ-ਨਾਈਟ ਟੈਸਟ ਵਿਚ ਸੈਂਕੜੇ ਲਗਾਏ ਹਨ, ਜਿੱਥੇ ਉਸਦਾ ਔਸਤ ਲਗਭਗ 100 ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।