ਆਸਟਰੇਲੀਆਈ ਸਪਿਨਰ ਲਿਓਨ ਨੇ ਹੈਂਪਸ਼ਾਇਰ ਨਾਲ ਕੀਤਾ ਕਰਾਰ

11/07/2019 10:47:57 AM

ਸਪੋਰਟਸ ਡੈਸਕ— ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ ਅਗਲੇ ਸੈਸ਼ਨ ਦੀ ਕਾਊਂਟੀ ਚੈਂਪੀਅਨਸ਼ਿਪ ਲਈ ਵਿਦੇਸ਼ੀ ਖਿਡਾਰੀ ਦੇ ਰੂਪ 'ਚ ਹੈਂਪਸ਼ਾਇਰ ਨਾਲ ਕਰਾਰ ਕੀਤਾ ਹੈ। ਉਸ ਨੇ ਨਾਲ ਹੀ ਇਸ ਨੂੰ ਸ਼ਾਨਦਾਰ ਮੌਕਾ ਕਰਾਰ ਦਿੱਤਾ। ਹਾਲ ਹੀ 'ਚ ਆਯੋਜਿਤ ਏਸ਼ੇਜ਼ ਸੀਰੀਜ਼ 'ਚ ਆਸਟਰੇਲੀਆਈ ਟੀਮ ਦੇ ਅਹਿਮ ਮੈਂਬਰ ਰਹੇ 31 ਸਾਲਾਂ ਦੇ ਲਿਓਨ ਨੇ 2017 'ਚ ਵਾਰਸੈਸਟਰਸ਼ਾਇਰ ਨਾਲ ਕੁਝ ਮੈਚ ਖੇਡੇ ਸਨ ਪਰ ਉਹ 10 ਟੀਮਾਂ ਦੀ ਡਵੀਜ਼ਨ ਵਨ 'ਚ ਉਹ ਪਹਿਲੀ ਵਾਰ ਹਿੱਸਾ ਲਵੇਗਾ।

PunjabKesari

ਟੈਸਟ ਕ੍ਰਿਕਟ 'ਚ 363 ਵਿਕਟਾਂ ਹਾਸਲ ਕਰਨ ਵਾਲੇ ਲਿਓਨ ਨੇ ਕਿਹਾ, ਆਸਟਰੇਲੀਆਈ ਕ੍ਰਿਕਟਰਾਂ ਦੇ ਨਾਲ ਲੰਬਾ ਅਤੇ ਸਫਲ ਰਿਸ਼ਤਾ ਰੱਖਣ ਵਾਲੀ ਪ੍ਰਮੁੱਖ ਕਾਊਂਟੀ ਟੀਮ ਦੇ ਨਾਲ ਜੁੜਨਾ ਸ਼ਾਨਦਾਰ ਮੌਕਾ ਹੈ।  ਉਨ੍ਹਾਂ ਨੇ ਕਿਹਾ, ਮੈਨੂੰ ਇੰਗਲੈਂਡ 'ਚ ਕ੍ਰਿਕਟ ਖੇਡਣਾ ਪਸੰਦ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਮੈਂ 2020 ਦੀਆਂ ਗਰਮੀਆਂ ਹੈਂਪਸ਼ਾਇਰ ਦੇ ਖਿਡਾਰੀਆਂ, ਕੋਚਾਂ, ਮੈਬਰਾਂ ਅਤੇ ਸਮਰਥਕਾਂ ਦੇ ਨਾਲ ਗੁਜ਼ਾਰਨ ਦਾ ਅਨੰਦ ਲਵਾਂਗਾ। ਲਿਓਨ ਨੇ ਕਿਹਾ, ਸਾਡਾ ਧਿਆਨ 2020 'ਚ ਕਾਊਂਟੀ ਚੈਂਪੀਅਨਸ਼ਿਪ ਜਿੱਤਣ 'ਤੇ ਹੋਵੇਗਾ, ਮੈਂ ਇੰਤਜ਼ਾਰ ਨਹੀਂ ਕਰ ਸਕਦਾ।PunjabKesari
ਆਫ ਸਪਿਨਰ ਨਾਥਨ ਲਿਓਨ ਨੇ ਅਗਸ‍ਤ 2019 'ਚ ਹੀ ਟੈਸਟ ਕ੍ਰਿਕਟ 'ਚ ਡੈਨਿਸ ਲਿਲੀ ਦੇ ਰਿਕਾਰਡ 355 ਵਿਕਟਾਂ ਦੀ ਬਰਾਬਰੀ ਕੀਤੀ ਸੀ। ਇਸ ਤੋਂ ਬਾਅਦ ਉਂਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਉਪਲਬਧੀਆਂ ਦੇ ਬਾਰੇ 'ਚ ਨਹੀਂ ਸਗੋਂ ਆਸਟਰੇਲੀਆ ਲਈ ਟੈਸਟ ਮੈਚ ਅਤੇ ਸੀਰੀਜ਼ ਜਿੱਤਣ ਦੇ ਬਾਰੇ 'ਚ ਸੋਚਦੇ ਹਨ। ਹੁਣ ਉਨ੍ਹਾਂ ਦੀਆਂ ਵਿਕਟਾਂ ਦੀ ਗਿਣਤੀ 363 ਹੋ ਗਈ ਹੈ, ਇਸ ਦੇ ਨਾਲ ਉਹ ਆਸਟਰੇਲੀਆ ਦੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ 'ਚ ਸਿਰਫ ਲੈੱਗ ਸਪਿਨਰ ਸ਼ੇਨ ਵਾਰਨ (708) ਅਤੇ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ (563) ਤੋਂ ਪਿੱਛੇ ਤੀਜੇ ਸਥਾਨ 'ਤੇ ਹਨ। ਇਹ ਦੋਵੇਂ ਗੇਂਦਬਾਜ਼ ਸੰਨਿਆਸ ਲੈ ਚੁੱਕੇ ਹਨ।

 


Related News