ਵਰਲਡ ਕੱਪ ਜਿੱਤ ਕੇ ਵੀ 'ਹਾਰੀ' ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼
Monday, Nov 20, 2023 - 12:57 PM (IST)
ਨੈਸ਼ਨਲ ਡੈਸਕ- ਆਸਟ੍ਰੇਲੀਆ ਨੇ ਭਾਵੇਂ ਹੀ ਭਾਰਤ ਨੂੰ ਹਰਾ ਕੇ ਵਰਲਡ ਕੱਪ ਆਪਣੇ ਨਾਂ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਫੈਨਜ਼ ਵਲੋਂ ਸਨਮਾਨ ਨਹੀਂ ਮਿਲਿਆ। ਇਸ ਦੀ ਇਕ ਤਾਜ਼ਾ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਆਸਟ੍ਰੇਲੀਆਈ ਖਿਡਾਰੀ ਮਿਚੇਸ਼ ਮਾਰਸ਼ ਨੂੰ ਟ੍ਰਾਫ਼ੀ 'ਤੇ ਆਪਣੇ ਪੈਰ ਰੱਖ ਕੇ ਬੈਠੇ ਹੋਏ ਦੇਖਿਆ ਗਿਆ ਅਤੇ ਕ੍ਰਿਕਟ ਫੈਨਜ਼ ਇਸ ਦੀ ਆਲੋਚਨਾ ਕਰ ਰਹੇ ਹਨ। ਆਸਟ੍ਰੇਲੀਆ ਨੇ ਪਹਿਲੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਭਾਰਤੀ ਖਿਡਾਰੀ 50 ਓਵਰਾਂ 'ਚ 240 ਦੌੜਾਂ ਹੀ ਬਣਾ ਸਕਿਆ। ਕਠਿਨ ਬੱਲੇਬਾਜ਼ੀ ਸਤਿਹ 'ਤੇ, ਕੈਪਟਨ ਰੋਹਿਤ ਸ਼ਰਮਾ (31 ਗੇਂਦਾਂ 'ਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਨਾਲ 47), ਵਿਰਾਟ ਕੋਹਲੀ (63 ਗੇਂਦਾਂ 'ਚ 54, ਚਾਰ ਚੌਕਿਆਂ ਨਾਲ) ਅਤੇ ਕੇ.ਐੱਲ. ਰਾਹੁਲ (107 ਗੇਂਦਾਂ 'ਚ 66, ਇਕ ਚੌਕੇ ਨਾਲ) ਪਾਰੀ ਖ਼ਤਮ ਕੀਤੀ।
ਉੱਥੇ ਹੀ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਤਸਵੀਰ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਜਿੱਤ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਮਿਚੇਲ ਮਾਰਸ਼ ਨੂੰ ਟ੍ਰਾਫ਼ੀ 'ਤੇ ਪੈਰ ਰੱਖ ਕੇ ਬੈਠੇ ਹੋਏ ਦੇਖ ਫੈਨਜ਼ ਕਾਫ਼ੀ ਨਾਰਾਜ਼ ਹੋਏ। ਫੈਨਜ਼ ਨੇ ਇਸ ਰਵੱਈਏ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਟ੍ਰਾਫ਼ੀ ਦਾ ਕੁਝ ਤਾਂ ਸਨਮਾਨ ਕਰਨ। ਦੱਸਣਯੋਗ ਹੈ ਕਿ ਆਸਟ੍ਰੇਲੀਆ 6ਵੀਂ ਵਾਰ ਵਿਸ਼ਵ ਜੇਤੂ ਬਣਿਆ ਹੈ। ਉੱਥੇ ਹੀ ਭਾਰਤ ਦਾ ਤੀਜੀ ਵਾਰ ਟ੍ਰਾਫ਼ੀ ਜਿੱਤਣ ਦਾ ਸੁਫ਼ਨਾ ਟੁੱਟ ਗਿਆ। ਉਸ ਨੇ ਟੂਰਨਾਮੈਂਟ 'ਚ ਲਗਾਤਾਰ 10 ਮੈਚ ਜਿੱਤੇ ਪਰ 11ਵੇਂ ਮੁਕਾਬਲੇ 'ਚ ਟੀਮ ਪਿਛੜ ਗਈ। ਭਾਰਤ ਨੂੰ ਦੂਜੀ ਵਾਰ ਆਸਟ੍ਰੇਲੀਆ ਖ਼ਿਲਾਫ਼ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੀ ਵਾਰ 2003 'ਚ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਟੀਮ ਨੇ ਹਰਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8