ਏਸ਼ੇਜ਼ ਸੀਰੀਜ਼ ਲਈ ਆਸਟਰੇਲੀਆ ਨੇ 17 ਮੈਂਬਰੀ ਟੀਮ ਦਾ ਕੀਤਾ ਐਲਾਨ

Saturday, Jul 27, 2019 - 12:55 PM (IST)

ਏਸ਼ੇਜ਼ ਸੀਰੀਜ਼ ਲਈ ਆਸਟਰੇਲੀਆ ਨੇ 17 ਮੈਂਬਰੀ ਟੀਮ ਦਾ ਕੀਤਾ ਐਲਾਨ

ਸਪੋਰਟਸ ਡੈਸਕ — ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਇਕ ਅਗਸਤ ਤੋਂ ਇੰਗਲੈਂਡ ਦੇ ਖਿਲਾਫ ਸ਼ੁਰੂ ਹੋਣ ਵਾਲੀ ਏਸ਼ੇਜ ਸੀਰੀਜ਼ ਲਈ 17 ਮੈਂਮਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮਾਈਕਲ ਨੇਸੇਰ ਨੂੰ ਪਹਿਲੀ ਵਾਰ ਟੀਮ 'ਚ ਜਗ੍ਹਾ ਦਿੱਤੀ ਗਈ ਹੈ ਜਦ ਕਿ ਵਿਕਟਕੀਪਰ-ਬੱਲੇਬਾਜ਼ ਮੈਥਿਊ ਵੇਡ ਟੀਮ 'ਚ ਵਾਪਸੀ ਕਰ ਰਹੇ ਹਨ।

PunjabKesari

ਇਸ ਸਾਲ ਦੇ ਸ਼ੁਰੂਆਤ 'ਚ ਬੈਨ ਦੇ ਖ਼ਤਮ ਹੋਣ ਤੋਂ ਬਾਅਦ ਸਟੀਵ ਸਮਿਥ, ਕੈਮਰਨ ਬੈਨਕਰਾਫਟ ਤੇ ਡੇਵਿਡ ਵਾਰਨਰ ਦੀ ਵੀ ਪਹਿਲੀ ਵਾਰ ਟੈਸਟ ਟੀਮ 'ਚ ਵਾਪਸੀ ਹੋਈ ਹੈ। ਜੇਕਰ ਵੇਡ ਖੇਡਦੇ ਹਨ ਤਾਂ ਅਕਤੂਬਰ 2017 ਤੋਂ ਬਾਅਦ ਤੋਂ ਕਿਸੇ ਵੀ ਫਾਰਮੇਟ 'ਚ ਆਸਟਰੇਲੀਆ ਲਈ ਇਹ ਉਨ੍ਹਾਂ ਦਾ ਪਹਿਲਾ ਮੈਚ ਹੋਵੇਗਾ। ਉਹ ਸਤੰਬਰ 2017 'ਚ ਆਸਟਰੇਲੀਆ ਲਈ ਆਖਰੀ ਵਾਰ ਟੈਸਟ ਮੈਚ ਖੇਡੇ ਸਨ।

PunjabKesari
ਟਿਮ ਪੇਨ ਹੀ ਅਗਲੀ ਸੀਰੀਜ਼ ਲਈ ਟੀਮ ਦੇ ਕਪਤਾਨ ਰਹਿਣਗੇ। ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਦੀ ਵੀ ਟੀਮ 'ਚ ਜਗ੍ਹਾ ਸਲਾਮਤ ਹੈ। ਸ਼ਾਨ ਮਾਰਸ਼ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਜਦ ਕਿ ਉਨ੍ਹਾਂ ਦੇ ਭਰਾ ਆਲਰਾਊਂਡਰ ਮਿਸ਼ੇਲ ਮਾਰਸ਼ ਅਗਲੀ ਸੀਰੀਜ਼ 'ਚ ਨਜ਼ਰ ਆਉਣਗੇ।

ਟੀਮ : ਟਿਮ ਪੇਨ (ਕਪਤਾਨ), ਕੈਮਰਨ ਬੈਨਕਰਾਫਟ, ਪੈਟ ਕਮਿੰਸ, ਮਾਰਕਸ ਹੈਰਿਸ, ਜੋਸ਼ ਹੇਜਲਵੁੱਡ, ਟਰੈਵਿਸ ਹੇਡ, ਉਸਮਾਨ ਖਵਾਜਾ, ਮਾਰਨਸ ਲਾਬੁਸਚਗਨੇ, ਨਾਥਨ ਲਾਇਨ,  ਮਿਸ਼ੇਲ ਮਾਰਸ਼, ਮਾਈਕਲ ਨੇਸੇਰ, ਜੇਮਸ ਪੈਟਿੰਸਨ, ਪੀਟਰ ਸਿਡਲ, ਸਟੀਵਨ ਸਮਿਥ, ਮਿਸ਼ੇਲ ਸਟਾਰਕ, ਮੈਥਿਊ ਵੇਡ ਤੇ ਡੇਵਿਡ ਵਾਰਨਰ।


Related News