ਆਸਟਰੇਲੀਆ-ਏ ਮਹਿਲਾ ਟੀਮ ਨੇ ਭਾਰਤ-ਏ ਤੋਂ ਜਿੱਤੀ ਸੀਰੀਜ਼

12/16/2019 5:17:12 PM

ਬ੍ਰਿਸਬੇਨ : ਆਸਟਰੇਲੀਆ-ਏ ਮਹਿਲਾ ਟੀਮ ਨੇ ਸੋਮਵਾਰ ਨੂੰ ਇੱਥੇ ਭਾਰਤ-ਏ ਨੂੰ ਤੀਜੇ ਅਤੇ ਆਖਰੀ ਮੈਚ ਵਿਚ 3 ਵਿਕਟਾਂ ਨਾਲ ਹਰਾ ਕੇ 3 ਅਣਅਧਿਕਾਰਤ ਵਨ ਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ। ਭਾਰਤੀ ਟੀਮ ਨੇ ਪਿਹਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ 35 ਦੌੜਾਂ 'ਤੇ ਗੁਆ ਦਿੱਤੀਆਂ ਪਰ ਕਪਤਾਨ ਵੇਦਾ ਕ੍ਰਿਸ਼ਣਮੂਰਤੀ ਦੇ 35 ਅਤੇ ਹੇਠਲੇ ਕ੍ਰਮ ਵਿਚ ਅਰੂੰਧਤੀ ਰੈੱਡੀ ਦੇ 45 ਦੌੜਾਂ ਦੀ ਬਦੌਲਤ ਟੀਮ ਨੇ 9 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਮਨਾਲੀ ਦਕਸ਼ਣੀ ਨੇ 23 ਅਤੇ ਡੀ. ਹੇਮਲਤਾ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਆਸਟਰੇਲੀਆ ਟੀਮ ਵੱਲੋਂ  ਮੋਲੀ ਸਟ੍ਰਾਨੋ ਨੇ 3 ਜਦਕਿ ਅਨਾਬੋਲ ਸਦਰਲੈਂਡ ਅਤੇ ਕਪਤਾਨ ਟਾਲੀਆ ਮੈਕਗ੍ਰਾ ਨੇ 2-2 ਵਿਕਟਾਂ ਲਈਆਂ। ਆਸਟਰੇਲੀਆ-ਏ ਨੇ 39.3 ਓਵਰਾਂ ਵਿਚ 7 ਵਿਕਟਾਂ 'ਤੇ 177 ਦੌੜਾਂ ਬਣਾ ਕੇ 63 ਗੇਂਦਾਂ ਬਾਕੀ ਰਹਿੰਦਿਆਂ ਆਸਾਨ ਜਿੱਤ ਦਰਜ ਕੀਤੀ। ਆਸਟਰੇਲੀਆ ਵੱਲੋਂ ਏਰਿਨ ਬਰਨਸ ਨੇ ਅਜੇਤੂ 53 ਅਤੇ ਸਲਾਮੀ ਬੱਲੇਬਾਜ਼ ਜਾਰਜੀਆ ਰੇਡੀਮੇਨ ਨੇ 41 ਦੌੜਾਂ ਬਣਾਈਆਂ। ਭਆਰਤ ਲਈ ਹੇਮਲਤਾ ਨੇ 3 ਅਤੇ ਡੀ. ਪੀ. ਕੰਵਰ ਨੇ 2 ਵਿਕਟਾਂ ਲਈਆਂ। ਦੋਵਾਂ ਟੋਮਾਂ ਵਿਚਾਲੇ ਹੁਣ 19 ਦਸੰਬਰ ਤੋਂ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ


Related News