ਡੋਪਿੰਗ ਨਾਲ ਖਤਮ ਹੋ ਜਾਵੇਗੀ ਐਥਲੈਸਿਟਕ : ਬੋਲਟ

08/02/2017 7:46:32 PM

ਲੰਡਨ—ਅੱਠ ਵਾਰ ਦੇ ਓਲੰਪਿਕ ਚੈਂਪੀਅਨ ਫਰਾਟਾ ਦੌੜਾਕ ਯੂਸੇਨ ਬੋਲਟ ਨੇ ਲੰਡਨ 'ਚ ਸ਼ੁਰੂ ਹੋਣ ਜਾ ਰਹੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਐਥਲੀਟਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਡੋਪਿੰਗ ਜਾਰੀ ਰਹੀ ਤਾਂ ਟ੍ਰੈਕ ਅਤੇ ਫੀਲਡ ਖੇਡ ਹੀ ਖਤਮ ਹੋ ਜਾਵੇਗਾ।
ਡੋਪਿੰਗ ਦੇ ਸਖਤ ਵਿਰੋਧੀ ਰਹੇ ਬੋਲਟ ਦੁਨੀਆ ਦੇ ਮਹਾਨ ਐਥਲੀਟ ਹਨ ਜੋ ਲੰਡਨ 'ਚ ਆਪਣੇ ਕਰੀਅਰ ਦੀ ਆਖਰੀ ਦੌੜ ਲਈ ਉਤਰਨਗੇ। ਜਮੈਕਨ ਦੌੜਾਕ ਲੰਡਨ 'ਚ 100 ਮੀਟਰ ਅਤੇ ਚਾਰ ਗੁਣਾ 100 ਮੀਟਰ ਦੌੜ 'ਚ ਹਿੱਸਾ ਲੈਣਗੇ। ਪਿਛਲੇ ਸਾਲ ਰੀਓ ਓਲੰਪਿੰਕ 'ਚ ਸੋਨ ਤਗਮਿਆਂ ਦਾ 'ਤਿੰਨ ਗੁਣਾ' ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਓਲੰਪਿਕ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ।
ਬੋਲਟ ਨੇ ਆਪਣੀ ਆਖਰੀ ਦੌੜ ਤੋਂ ਪਹਿਲਾਂ ਇਕ ਵਾਰ ਫਿਰ ਡੋਪਿੰਗ ਨੂੰ ਲੈ ਕੇ ਸਵਾਲ ਚੁੱਕਿਆ। ਉਨ੍ਹਾਂ ਨੇ ਰੂਸ 'ਚ ਡੋਪਿੰਗ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਮੈਨੂੰ ਨਹੀਂ ਲੱਗਦਾ ਕਿ ਇਸ ਖੇਡ ਨੂੰ ਇਸ ਤੋਂ ਬੁਰਾ ਕੁਝ ਹੋ ਸਕਦਾ ਹੈ।


Related News