ਦੌੜਾਕ ਸ਼ਾਲੂ ਚੌਧਰੀ ਦੇ ਡੋਪਿੰਗ ਦੇ ਦੋਸ਼ਾਂ ਤੋਂ ਬਰੀ

Friday, Apr 19, 2024 - 11:47 PM (IST)

ਦੌੜਾਕ ਸ਼ਾਲੂ ਚੌਧਰੀ ਦੇ ਡੋਪਿੰਗ ਦੇ ਦੋਸ਼ਾਂ ਤੋਂ ਬਰੀ

ਨਵੀਂ ਦਿੱਲੀ- ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਅਪੀਲੀ ਪੈਨਲ ਨੇ ਦੌੜਾਕ ਸ਼ਾਲੂ ਚੌਧਰੀ ਨੂੰ ਡੋਪਿੰਗ ਦੇ ਦੋਸ਼ਾਂ ਤੋਂ ਬਰੀ ਕਰਕੇ 4 ਸਾਲ ਦੀ ਪਾਬੰਦੀ ਹਟਾ ਦਿੱਤੀ ਹੈ ਕਿਉਂਕਿ ਡੀ. ਐੱਨ. ਏ. ਟੈਸਟ ਵਿਚ ਪਤਾ ਲੱਗਾ ਹੈ ਕਿ ਉਸਦੇ ਪੇਸ਼ਾਬ ਦੇ ਨਮੂਨੇ ਨਾਲ ਜਾਂ ਤਾਂ ਛੇੜਖਾਨੀ ਕੀਤੀ ਗਈ ਹੈ ਜਾਂ ਨਮੂਨਾ ਲੈਂਦੇ ਸਮੇਂ ਉਹ ਗੰਦਾ ਹੋ ਗਿਆ ਸੀ। 30 ਸਾਲ ਦੀ ਚੌਧਰੀ ’ਤੇ ਪਿਛਲੇ ਸਾਲ ਪਾਬੰਦੀ ਲਗਾਈ ਗਈ ਸੀ ਤੇ ਉਹ ਨਾਡਾ ਦੀ ਅਨੁਸ਼ਾਸਨ ਕਮੇਟੀ ਦੇ ਸਾਹਮਣੇ ਅਪੀਲ ਹਾਰ ਗਈ ਸੀ।

ਉਸ ਨੂੰ ਦੋ ਪਾਬੰਦੀਸ਼ੁਦਾ ਦਵਾਈਆਂ ਦੇ ਕਥਿਤ ਇਸਤੇਮਾਲ ਦੇ ਕਾਰਨ ਪਾਬੰਦੀ ਝੱਲਣੀ ਪਈ ਸੀ। 800 ਮੀਟਰ ਵਿਚ ਰਾਸ਼ਟਰੀ ਪੱਧਰ ’ਤੇ ਤਮਗਾ ਜੇਤੂ ਚੌਧਰੀ ਨੇ ਪੇਸ਼ਾਬ ਦੇ ਨਮੂਨੇ ਦੇ ਡੀ. ਐੱਨ.ਏ. ਟੈਸਟ ਦੀ ਮੰਗ ਕੀਤੀ, ਜਿਸ ਨੂੰ ਅਨੁਸ਼ਾਸਨ ਕਮੇਟੀ ਨੇ ਤਾਂ ਖਾਰਿਜ ਕਰ ਦਿੱਤਾ ਸੀ ਪਰ ਅਪੀਲੀ ਪੈਨਲ ਨੇ ਮੰਨ ਲਿਆ ਸੀ। ਡੀ. ਐੱਨ. ਏ. ਜਾਂਚ ਲੰਡਨ ਦੇ ਕਿੰਗਜ਼ ਕਾਲਜ ਸਥਿਤ ਫੋਰੈਂਸਿੰਕ ਵਿਭਾਗ ਵੱਲੋਂ ਕਰਵਾਈ ਗਈ। ਪੈਨਲ ਨੇ 18 ਅਪ੍ਰੈਲ ਨੂੰ ਹੁਕਮ ਦਿੱਤੇ ਜਾਣ ਦੇ 10 ਦਿਨ ਦੇ ਅੰਦਰ ਡੀ. ਐੱਨ. ਏ. ਟੈਸਟ ’ਤੇ ਹੋਇਆ ਡੇਢ ਲੱਖ ਰੁਪਏ ਦਾ ਖਰਚਾ ਵੀ ਚੌਧਰੀ ਨੂੰ ਭੁਗਤਾਨ ਕਰਨ ਦਾ ਨਾਡਾ ਨੂੰ ਨਿਰਦੇਸ਼ ਦਿੱਤਾ ਹੈ। 


author

Aarti dhillon

Content Editor

Related News