ਪਤਨੀ ਦੇ ਕਹਿਣ ’ਤੇ ਰੌਬਿਨ ਉਥੱਪਾ ਨੇ ਦਿਖਾਇਆ ਡਾਂਸਿੰਗ ਟੈਲੰਟ

Wednesday, May 19, 2021 - 02:16 AM (IST)

ਪਤਨੀ ਦੇ ਕਹਿਣ ’ਤੇ ਰੌਬਿਨ ਉਥੱਪਾ ਨੇ ਦਿਖਾਇਆ ਡਾਂਸਿੰਗ ਟੈਲੰਟ

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਓਪਨਰ ਰੌਬਿਨ ਉਥੱਪਾ ਨੂੰ ਤੁਸੀਂ ਕ੍ਰਿਕਟ ਦੇ ਮੈਦਾਨ ’ਤੇ ਚੌਕੇ ਤੇ ਛੱਕੇ ਲਾਉਂਦੇ ਤਾਂ ਕਾਫੀ ਵਾਰ ਦੇਖਿਆ ਹੋਵੇਗਾ ਪਰ ਕੀ ਉਸ ਨੂੰ ਕਦੇ ਡਾਂਸ ਕਰਦੇ ਵੀ ਦੇਖਿਆ ਹੈ। ਉਥੱਪਾ ਦੀ ਡਾਂਸ ਵਾਲੀ ਵੀਡੀਓ ਅੱਜਕਲ ਸੋਸ਼ਲ ਮੀਡੀਆ ’ਤੇ ਕਾਫੀ ਧਮਾਲ ਮਚਾ ਰਹੀ ਹੈ। 35 ਸਾਲਾ ਉਥੱਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਪਤਨੀ ਤੇ ਸਾਬਕਾ ਟੈਨਿਸ ਖਿਡਾਰਨ ਸ਼ੀਤਲ ਗੌਤਮ ਤੇ ਹੋਰਨਾਂ ਕਈ ਲੋਕਾਂ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਹੁਣ ਤਕ 1 ਲੱਖ 38 ਹਜ਼ਾਰ ਤੋਂ ਵੱਧ ਲੋਕ ਲਾਈਕਸ ਕਰ ਚੁੱਕੇ ਹਨ। ਵੀਡੀਓ ਕੈਪਸ਼ਨ ਵਿਚ ਉਥੱਪਾ ਨੇ ਲਿਖਿਆ, ‘‘ਤੁਸੀਂ ਉਸ ਰੋਲ ਨੂੰ ਨਿਭਾਉਣ ਲਈ ਤਿਆਰ ਹੋ ਜਾਂਦੇ ਹੋ ਜੇਕਰ ਤੁਹਾਡੀ ਪਤਨੀ ਤੁਹਾਨੂੰ ਮੁਸ਼ਕਿਲ ਵਿਚ ਪਾਉਣਾ ਚਾਹੁੰਦੀ ਹੈ।’’

ਇਹ ਖ਼ਬਰ ਪੜ੍ਹੋ-  ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

 
 
 
 
 
 
 
 
 
 
 
 
 
 
 
 

A post shared by ROBIN UTHAPPA (@robinaiyudauthappa)


ਉਥੱਪਾ ਦੀ ਇਸ ਵੀਡੀਓ ’ਤੇ ਉਸਦੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਸਾਥੀ ਰਿਤੂਰਾਜ ਗਾਇਕਵਾੜ ਨੇ ਕੁਮੈਂਟ ਬਾਕਸ ਵਿਚ ਲਿਖਿਆ, ‘‘ਰੌਬੀ ਭਰਾ ਤੁਹਾਨੂੰ 10 ਵਿਚੋਂ 10 ਨੰਬਰ ਮਿਲਦੇ ਹਨ।’’ਪਿਛਲੇ ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼ ਵਲੋਂ ਖੇਡਣ ਵਾਲਾ ਉਥੱਪਾ ਆਈ. ਪੀ. ਐੱਲ.-2021 ਵਿਚ ਸੀ. ਐੱਸ. ਕੇ. ਦੇ ਨਾਲ ਸੀ ਹਾਲਾਂਕਿ ਉਸ ਨੂੰ ਕਿਸੇ ਵੀ ਮੈਚ ਵਿਚ ਆਖਰੀ-11 ਵਿਚ ਜਗ੍ਹਾ ਨਹੀਂ ਮਿਲੀ।

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News