Asia Cup : ਸ਼੍ਰੀਲੰਕਾ ਵਿਰੁੱਧ ਮੈਚ ’ਚੋਂ ਵੀ ਬਾਹਰ ਰਿਹਾ ਅਈਅਰ

Tuesday, Sep 12, 2023 - 10:28 PM (IST)

Asia Cup : ਸ਼੍ਰੀਲੰਕਾ ਵਿਰੁੱਧ ਮੈਚ ’ਚੋਂ ਵੀ ਬਾਹਰ ਰਿਹਾ ਅਈਅਰ

ਕੋਲੰਬੋ– ਪਿੱਠ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸ਼੍ਰੀਲੰਕਾ ਵਿਰੁੱਧ ਵੀ ਏਸ਼ੀਆ ਕੱਪ ਮੈਚ ਵਿਚੋਂ ਬਾਹਰ ਰੱਖਿਆ ਗਿਆ ਹੈ। ਬੀ. ਸੀ. ਸੀ.ਆਈ. ਨੇ ਕਿਹਾ ਕਿ ਸ਼੍ਰੇਅਸ਼ ਅਈਅਰ ਬਿਹਤਰ ਮਹਿਸੂਸ ਕਰ ਰਿਹਾ ਹੈ ਪਰ ਅਜੇ ਵੀ ਪਿੱਠ ਦੀ ਦਰਦ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਸਕਿਆ ਹੈ। 

ਇਹ ਵੀ ਪੜ੍ਹੋ : ਬਾਬਰ ਆਜ਼ਮ ਨੇ ਤੀਜੀ ਵਾਰ ਜਿੱਤਿਆ ICC ਪਲੇਅਰ ਆਫ ਦਿ ਮੰਥ ਪੁਰਸਕਾਰ

ਉਸ ਨੂੰ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਆਰਾਮ ਦੀ ਸਲਾਹ ਦਿੱਤੀ ਹੈ ਤੇ ਉਹ ਅੱਜ ਸ਼੍ਰੀਲੰਕਾ ਵਿਰੁੱਧ ਭਾਰਤ ਦੇ ਸੁਪਰ-4 ਮੈਚ ਵਿਚੋਂ ਬਾਹਰ ਰਹੇਗਾ। ਏਸ਼ੀਆ ਕੱਪ ਸੁਪਰ-4 ਗੇੜ ਵਿਚ ਐਤਵਾਰ ਨੂੰ ਪਾਕਿਸਤਾਨ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਅਈਅਰ ਨੂੰ ਪਿੱਠ ਵਿਚ ਦਰਦ ਮਹਿਸੂਸ ਹੋਈ ਸੀ। ਕਪਤਾਨ ਰੋਹਿਤ ਸ਼ਰਮਾ ਨੇ ਤਦ ਟਾਸ ਦੇ ਸਮੇਂ ਉਸਦੀ ਗੈਰ-ਮੌਜੂਦਗੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਸ਼੍ਰੇਅਸ ਅਈਅਰ ਪਿੱਠ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ, ਇਸ ਲਈ ਕੇ. ਐੱਲ. ਰਾਹੁਲ ਉਸਦੀ ਜਗ੍ਹਾ ਖੇਡੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News