ਏਸ਼ੀਆਈ ਖੇਡਾਂ : ਭਾਰਤੀ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 17-0 ਨਾਲ ਹਰਾਇਆ

08/20/2018 8:36:38 PM

ਜਕਾਰਤਾ : ਸਾਬਕਾ ਚੈਂਪੀਅਨ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ 18ਵੇਂ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ 'ਚ ਸੋਮਵਾਰ ਨੂੰ 17-0 ਨਾਲ ਹਰਾ ਦਿੱਤਾ ਹੈ। ਭਾਰਤ ਨੇ ਆਪਣੀ ਖਿਤਾਬ ਬਚਾਓ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅੱਧੇ ਸਮੇਂ ਤੱਕ ਚਲੇ ਪੂਲ-ਏ ਦੇ ਇਸ ਮੁਕਾਬਲੇ 'ਚ 9-0 ਨਾਲ ਬੜ੍ਹਤ ਬਣਾ ਲਈ ਸੀ। ਜ਼ਿਕਰਯੋੋਗ ਹੈ ਕਿ ਭਾਰਤ ਦੀ ਇਸ ਜਿੱਤ ਵਿਚ ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ। ਭਾਰਤੀ ਮਹਿਲਾ ਟੀਮ ਨੇ ਵੀ ਕਲ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਇੰਡੇਨੇਸ਼ੀਆ ਨੂੰ 8-0 ਨਾਲ ਹਰਾਇਆ ਸੀ।


Related News