5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

Sunday, Apr 12, 2026 - 07:14 PM (IST)

5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ 17 ਤਾਰੀਖ਼ ਤੱਕ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਅਗਲੇ 5 ਦਿਨਾਂ ਦੌਰਾਨ ਪੰਜਾਬ ਦੇ ਮੌਸਮ ਵਿਚ ਫਿਰ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੌਲੀ-ਹੌਲੀ ਵਧੇਗਾ। 17 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 1 ਮਈ ਲਈ ਹੋਇਆ ਵੱਡਾ ਐਲਾਨ! ਸਾਰੇ 55 ਟੋਲ ਪਲਾਜ਼ੇ ਹੋਣਗੇ ਟੋਲ ਮੁਕਤ

12 ਅਤੇ 14 ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ ਜਦਕਿ 13, 16 ਅਤੇ 17 ਅਪ੍ਰੈਲ ਨੂੰ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ, ਜਿਸ ਕਾਰਨ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੇਗਾ।  ਦੱਸਣਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਪੰਜਾਬ 'ਚ ਮੌਸਮ ਦਾ ਇਕ ਵੱਖਰਾ ਹੀ ਮਿਜ਼ਾਜ ਵੇਖਣ ਨੂੰ ਮਿਲਦਾ ਹੈ। ਸਵੇਰ ਅਤੇ ਸ਼ਾਮ ਫਰਵਰੀ ਵਾਂਗ ਹੀ ਠੰਡੇ ਹੁੰਦੇ ਹਨ, ਜਦਕਿ ਦੁਪਹਿਰ ਤੱਕ ਤਾਪਮਾਨ ਤੇਜ਼ੀ ਨਾਲ ਵੱਧ ਜਾਂਦਾ ਹੈ। ਸਵੇਰ ਅਤੇ ਸ਼ਾਮ ਨੂੰ ਅਜੇ ਵੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

ਵਿਭਾਗ ਨੇ ਕਿਸੇ ਕਿਸਮ ਦੀ ਕੋਈ ਚਿਤਾਵਨੀ ਜ਼ਾਹਰ ਨਹੀਂ ਕੀਤੀ ਹੈ, ਉਂਝ ਇਨ੍ਹਾਂ ਦਿਨਾਂ ਦੌਰਾਨ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਅਤੇ ਵਿਚ-ਵਿਚਾਲੇ ਬੱਦਲਵਾਈ ਵੀ ਬਣੀ ਰਹਿ ਸਕਦੀ ਹੈ। ਇਸ ਦਰਮਿਆਨ ਰਾਹਤ ਵਾਲੀ ਗੱਲ ਇਹ ਹੈ ਕਿ ਪੂਰੇ ਹਫ਼ਤੇ ਲਈ ਅਜੇ ਕੋਈ ਹੀਟਵੇਵ ਅਲਰਟ ਜਾਂ ਮੀਂਹ ਭਵਿੱਖਬਾਣੀ ਨਹੀਂ ਹੈ।  ਇਥੇ ਇਹ ਵੀ ਦੱਸ ਦੇਈਏ ਕਿ ਉੱਤਰੀ ਭਾਰਤ 'ਚ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਇਸ ਸਮੇਂ ਜੰਮੂ ਅਤੇ ਨੇੜਲੇ ਖੇਤਰਾਂ 'ਚ ਸਰਗਰਮ ਹੈ, ਜਿਸ ਕਾਰਨ ਬੱਦਲ ਛਾਏ ਹੋਏ ਹਨ, ਕਿਤੇ-ਕਿਤੇ ਹਲਕੀ ਬਾਰਿਸ਼ ਹੋ ਰਹੀ ਹੈ ਅਤੇ ਪਹਾੜੀ ਖੇਤਰਾਂ 'ਚ ਬਰਫ਼ਬਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਉੱਤੇ ਇੱਕ ਉੱਪਰੀ-ਹਵਾ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ।  
ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News