Asian Games : ਮਿਆਂਮਾਰ ਨਾਲ ਡਰਾਅ ਦੇ ਬਾਵਜੂਦ ਰਾਊਂਡ ਆਫ 16 ''ਚ ਪੁੱਜਾ ਭਾਰਤ
Monday, Sep 25, 2023 - 06:08 PM (IST)
ਹਾਂਗਝੋਓ, (ਭਾਸ਼ਾ)– ਚਮਤਕਾਰੀ ਸਟ੍ਰਾਈਕਰ ਸੁਨੀਲ ਛੇਤਰੀ ਦੇ ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਫੁੱਟਬਾਲ ਟੀਮ ਨੇ ਐਤਵਾਰ ਇੱਥੇ ਮਿਆਮਾਂਰ ਨਾਲ 1-1 ਨਾਲ ਡਰਾਅ ਖੇਡ ਕੇ ਏਸ਼ੀਆਈ ਖੇਡਾਂ ਦੇ ਰਾਊਂਡ-16 ਵਿਚ ਪ੍ਰਵੇਸ਼ ਕਰ ਲਿਆ। ਹੁਣ ਪ੍ਰੀ-ਕੁਆਰਟਰ ਫਾਈਨਲ ਵਿਚ ਭਾਰਤ ਦਾ ਸਾਹਮਣਾ ਸਾਊਦੀ ਅਰਬ ਨਾਲ ਹੋਵੇਗਾ।
ਛੇਤਰੀ ਨੇ 23ਵੇਂ ਮਿੰਟ ਵਿਚ ਪੈਨਲਟੀ ਸਪਾਟ ’ਤੇ ਗੋਲ ਕੀਤਾ। ਮਿਆਮਾਂਰ ਦੇ ਖਿਡਾਰੀ ਹੇਨ ਜੇਯਾਰ ਲਿਨ ਨੇ ਬਾਕਸ ਦੇ ਅੰਦਰ ਰਹੀਮ ਅਲੀ ਨੂੰ ਸੁੱਟ ਦਿੱਤਾ, ਜਿਸ ਨਾਲ ਭਾਰਤ ਨੂੰ ਪੈਨਲਟੀ ਮਿਲੀ। ਲਿਨ ਨੂੰ ਇਸ ‘ਟੈਕਲ’ ਲਈ ਯੈਲੋ ਕਾਰਡ ਦਿਖਾਇਆ ਗਿਆ ਤੇ ਛੇਤਰੀ ਨੇ ਇਸ ’ਤੇ ਫੁੱਟਬਾਲ ਨੂੰ ਗੋਲ ਵਿਚ ਪਹੁੰਚਾਉਣ ਵਿਚ ਕੋਈ ਗਲਤੀ ਨਹੀਂ ਕੀਤੀ । ਛੇਤਰੀ ਨੇ ਦੋ ਦਿਨ ਪਹਿਲਾਂ ਦੂਜੇ ਗਰੁੱਪ ਮੈਚ ਵਿਚ ਬੰਗਲਾਦੇਸ਼ ਵਿਰੁੱਧ ਵੀ ਪੈਨਲਟੀ ਸਪਾਟ ’ਤੇ ਹੀ ਗੋਲ ਕੀਤਾ ਸੀ ਪਰ ਮਿਆਂਮਾਰ ਨੇ ਕੀਆ ਹਤਵੇ ਦੇ 74ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਬਰਾਬਰੀ ਹਾਸਲ ਕਰ ਲਈ।
ਇਹ ਵੀ ਪੜ੍ਹੋ : 2nd ODI : Aus ਖਿਲਾਫ ਭਾਰਤ ਨੇ ਬਣਾਇਆ ਹੁਣ ਤਕ ਦਾ ਸਭ ਤੋਂ ਵੱਡਾ ਸਕੋਰ ; 99 ਦੌੜਾਂ ਨਾਲ ਜਿੱਤ
ਦੋਵੇਂ ਟੀਮਾਂ ਦੇ ਬਰਾਬਰ ਅੰਕ ਸਨ ਪਰ ਗਰੁੱਪ-ਏ ਤੋਂ ਭਾਰਤ ਨੇ ਦੂਜੇ ਸਥਾਨ ’ਤੇ ਰਹਿ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ ਕਿਉਂਕਿ ਛੇਤਰੀ ਦੀ ਅਗਵਾਈ ਵਾਲੀ ਟੀਮ ਨੇ ਟੂਰਨਾਮੈਂਟ ਵਿਚ ਮਿਆਮਾਂਰ ਤੋਂ ਵੱਧ ਗੋਲ ਕੀਤੇ ਹਨ। ਭਾਰਤੀ ਟੀਮ ਦਾ ਇਹ ਚੰਗਾ ਪ੍ਰਦਰਸ਼ਨ ਰਿਹਾ, ਜਿਸ ਨੂੰ ਚੀਨ ਹੱਥੋਂ ਸ਼ੁਰੂਆਤੀ ਮੈਚ ਵਿਚ 1-5 ਨਾਲ ਹਾਰ ਮਿਲੀ ਸੀ। ਫਿਰ ਉਸ ਨੇ ਬੰਗਲਾਦੇਸ਼ ’ਤੇ 1-0 ਨਾਲ ਜਿੱਤ ਹਾਸਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ