Asia Cup Hockey : ਆਖ਼ਰੀ ਪਲਾਂ 'ਚ ਗੋਲ ਗੁਆ ਕੇ ਭਾਰਤ ਨੇ ਪਾਕਿ ਨਾਲ ਡਰਾਅ ਖੇਡਿਆ

Monday, May 23, 2022 - 07:47 PM (IST)

Asia Cup Hockey : ਆਖ਼ਰੀ ਪਲਾਂ 'ਚ ਗੋਲ ਗੁਆ ਕੇ ਭਾਰਤ ਨੇ ਪਾਕਿ ਨਾਲ ਡਰਾਅ ਖੇਡਿਆ

ਜਕਾਰਤਾ- ਸਾਬਕਾ ਚੈਂਪੀਅਨ ਭਾਰਤ ਨੇ ਆਖ਼ਰੀ ਪਲਾਂ 'ਚ ਗੋਲ ਗੁਆ ਕੇ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ 'ਚ ਪੂਲ ਏ ਦੇ ਪਹਿਲੇ ਮੈਚ 'ਚ ਪਾਕਿਸਤਾਨ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਨੌਵੇਂ ਮਿੰਟ ਕਾਰਤੀ ਸੇਲਵਮ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ ਸੀ ਪਰ ਪਾਕਿਸਤਾਨ ਦੇ ਅਬਦੁਲ ਰਾਣਾ ਨੇ 59ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਬਰਾਬਰੀ ਦਾ ਗੋਲ ਦਾਗਿਆ। ਭਾਰਤ ਦਾ ਸਾਹਮਣਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ। 

ਇਹ ਵੀ ਪੜ੍ਹੋ : ਟੀਮ ਇੰਡੀਆ 'ਚ ਚੁਣੇ ਜਾਣ 'ਤੇ ਅਰਸ਼ਦੀਪ ਨੂੰ CM ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ

ਪਾਕਿਸਤਾਨ ਨੂੰ ਤੀਜੇ ਹੀ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਸੀ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਕਿੰਟ ਬਾਅਦ ਭਾਰਤ ਨੇ ਜਵਾਬੀ ਹਮਲੇ 'ਚ ਪੈਨਲਟੀ ਕਾਰਨਰ ਬਣਾਇਆ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਮੇਂ ਬਾਅਦ ਭਾਰਤ ਨੇ ਜਵਾਬੀ ਹਮਲੇ 'ਚ ਪੈਨਲਟੀ ਕਾਰਨਰ ਬਣਾਇਆ ਪਰ ਨੀਲਮ ਸੰਜੀਪ ਸੇਸ ਦੇ ਸ਼ਾਟ ਨੂੰ ਪਾਕਿਸਤਾਨੀ ਗੋਲਕੀਪਰ ਅਕਮਲ ਹੁਸੈਨ ਨੇ ਬਚਾ ਲਿਆ। ਭਾਰਤ ਨੇ ਪਾਕਿਸਤਾਨੀ ਡਿਫੈਂਸ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ ਤੇ ਪਹਿਲੇ ਕੁਆਰਟਰ ਦੋ ਹੋਰ ਪੈਨਲਟੀ ਕਾਰਨਰ ਬਣਾਏ।

ਕੀਰਤੀ ਨੇ ਆਪਣਾ ਪਹਿਲਾ ਕੌਮਾਂਤਰੀ ਗੋਲ ਨੌਵੇਂ ਮਿੰਟ 'ਚ ਕੀਤਾ। ਇਸ ਦਰਮਿਆਨ ਪਾਕਿਸਤਾਨ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਸਫਲਤਾ ਨਹੀਂ ਮਿਲੀ। ਦੂਜੇ ਕੁਆਰਟਰ ਦੀ ਸ਼ੁਰੂਆਤ 'ਚ ਪਾਕਿਸਤਾਨ ਗੋਲਕੀਪਰ ਹੁਸੈਨ ਨੇ ਸ਼ਾਨਦਾਰ ਬਚਾਅ ਕਰਕੇ ਪਵਨ ਰਾਜਭਰ ਨੂੰ ਗੋਲ ਨਹੀਂ ਕਰਨ ਦਿੱਤਾ। ਭਾਰਤ ਨੂੰ 21ਵੇਂ ਮਿੰਟ 'ਚ ਮਿਲਿਆ ਪੈਨਲਟੀ ਕਾਰਨਰ ਵੀ ਬਰਬਾਦ ਗਿਆ। ਹਾਫ ਟਾਈਮ ਤੋਂ ਦੋ ਮਿੰਟ ਪਹਿਲਾਂ ਪਾਕਿਸਤਾਨ ਨੂੰ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਮਿਲਿਆ ਪਰ ਇਕ ਵਾਰ ਫਿਰ ਤੋਂ ਉਸ ਦਾ ਪੈਨਲਟੀ ਕਾਰਨਰ ਬਰਬਾਦ ਗਿਆ। 

ਇਹ ਵੀ ਪੜ੍ਹੋ : IPL ਨੇ ਇਸ ਕਸ਼ਮੀਰੀ ਨੌਜਵਾਨ ਨੂੰ ਬਣਾਇਆ ਮਾਲਾਮਾਲ, ਇਸ ਤਰ੍ਹਾਂ ਜਿੱਤੇ 2 ਕਰੋੜ ਰੁਪਏ

ਦੂਜੇ ਹਾਫ਼ 'ਚ ਪਾਕਿਸਤਾਨ ਨੇ ਹਮਲਾਵਰ ਖੇਡ ਖੇਡੀ ਤੇ ਤੀਜਾ ਪੈਨਲਟੀ ਕਾਰਨਰ ਬਣਾਇਆ ਪਰ ਰਿਜ਼ਵਾਨ ਅਲੀ ਦਾ ਸ਼ਾਟ ਬਾਹਰ ਨਿਕਲ ਗਿਆ। ਇਸ ਤੋਂ ਕੁਝ ਮਿੰਟ ਬਾਅਦ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਅਬਦੁਲ ਰਾਣਾ ਦਾ ਕਰੀਬੀ ਸ਼ਾਟ ਬਚਾਇਆ ਤੇ ਰਿਬਾਉਂਡ 'ਤੇ ਅਫਰਾਜ ਨੂੰ ਗੋਲ ਨਹੀਂ ਕਰਨ ਦਿੱਤਾ। ਭਾਰਤ ਲਈ ਵੀ ਰਾਜਭਰ ਤੇ ਉੱਤਮ ਸਿੰਘ ਨੇ ਮੌਕੇ ਬਣਾਏ ਪਰ ਪਾਕਿਸਤਾਨੀ ਗੋਲਕੀਪਰ ਹੁਸੈਨ ਕਾਫ਼ੀ ਮੁਸਤੈਦ ਸਨ। ਆਖ਼ਰੀ ਪਲਾਂ 'ਚ ਭਾਰਤੀ ਡਿਫੈਂਸ ਲਾਈਨ ਨੂੰ ਇਕਾਗਰਤਾ ਭੰਗ ਹੋਣ ਦਾ ਖਾਮਿਆਜ਼ਾ ਭੁਗਤਨਾ ਪਿਆ ਤੇ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲ ਗਿਆ। ਗੋਲ ਲਾਈਨ 'ਤੇ ਯਸ਼ਦੀਪ ਸਿਵਾਚ ਨੇ ਬਚਾਅ ਕੀਤਾ ਪਰ ਰਾਣਾ ਨੇ ਰਿਬਾਊਂਡ 'ਤੇ ਗੋਲ ਕਰਕੇ ਪਾਕਿਸਤਾਨ ਨੂੰ ਬਰਾਬਰੀ ਦਿਵਾ ਦਿੱਤੀ ਤੇ ਮੈਚ 1-1 ਦੀ ਡਰਾਅ ਹੋ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News