ਪਾਕਿਸਤਾਨ ਕਰੇਗਾ 2020 ਏਸ਼ੀਅ ਕੱਪ ਦੀ ਮੇਜ਼ਬਾਨੀ
Friday, Dec 14, 2018 - 01:05 PM (IST)

ਨਵੀਂ ਦਿੱਲੀ—ਸਾਲ 2020 ਦਾ ਏਸ਼ੀਆ ਕੱਪ ਪਾਕਿਸਤਾਨ 'ਚ ਹੋਵੇਗਾ। ਪਿਛਲੇ ਇਕ ਦਹਾਕੇ 'ਚ ਇਹ ਪਹਿਲਾ ਮੌਕਾ ਹੈ ਜਦੋਂ ਏਸ਼ੀਆ ਕੱਪ ਦਾ ਆਯੋਜਨ ਪਾਕਿਸਤਾਨ 'ਚ ਕੀਤਾ ਜਾਵੇਗਾ। ਹਾਲਾਂਕਿ ਮੈਚ ਦੇ ਵੈਨਿਊ ਨੂੰ ਲੈ ਕੇ ਅਜੇ ਤਸਵੀਰ ਸਾਫ ਨਹੀਂ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਤਾਂ ਮਿਲ ਗਈ ਹੈ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਮੈਚ ਪਾਕਿਸਤਾਨ 'ਚ ਹੀ ਹੋਣਗੇ ਹੋ ਸਕਦਾ ਹੈ ਕਿ ਇਸ ਟੂਰਨਾਮੈਂਟ ਦਾ ਆਯੋਜਨ ਯੂ.ਏ.ਈ. 'ਚ ਹੋਵੇ। ਦਰਅਸਲ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਦੇ ਸਾਰੇ ਘਰੇਲੂ ਇੰਟਰਨੈਸ਼ਨਲ ਮੈਚ ਯੂ.ਏ.ਈ. 'ਚ ਹੋ ਰਹੇ ਹਨ।
ਸੂਤਰਾਂ ਮੁਤਾਬਕ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਬਿਹਤਰ ਨਹੀਂ ਹੁੰਦੇ ਹਨ ਤਾਂ ਫਿਰ ਏਸ਼ੀਆ ਕੱਪ ਇਕ ਵਾਰ ਫਿਰ ਤੋਂ ਯੂ.ਏ.ਈ. 'ਚ ਹੀ ਹੋਵੇਗਾ। ਯਾਨੀ ਇਹ ਲਗਾਤਾਰ ਦੂਜੀ ਵਾਰ ਹੋਵੇਗਾ ਜਦੋਂ ਯੂ.ਏ.ਈ. ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਸਕਦਾ ਹੈ। ਇਸੇ ਸਾਲ ਸਤੰਬਰ 'ਚ ਏਸ਼ੀਆ ਕੱਪ ਆਯੋਜਨ ਯੂ.ਏ.ਈ. 'ਚ ਹੋਇਆ ਸੀ।
ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਏਸ਼ੀਆ ਕੱਪ ਕਰਾਉਣ ਦਾ ਅਧਿਕਾਰ ਭਾਰਤ ਨੂੰ ਮਿਲਿਆ ਸੀ ਪਰ ਪਾਕਿਸਤਾਨ ਨੇ ਇੱਥੇ ਨਾ ਆਉਣ ਕਾਰਨ ਬੀ.ਸੀ.ਸੀ.ਆਈ. ਨੇ ਟੂਰਨਾਮੈਂਟ 'ਚ ਕਰਵਾਇਆ ਸੀ। ਸਾਲ 2020 'ਚ ਏਸ਼ੀਆ ਕੱਪ ਦਾ ਫਾਰਮੈਟ ਟੀ-20 ਦਾ ਹੋਵੇਗਾ। ਦਰਅਸਲ ਇਹ ਟੂਰਨਾਮੈਂਟ ਆਸਟ੍ਰੇਲੀਆ 'ਚ ਖੇਡੇ ਜਾਣ ਵਾਲੇ ਵਰਲਡ ਕੱਪ ਟੀ-20 ਤੋਂ ਠੀਕ ਇਕ ਮਹੀਨਾ ਪਹਿਲਾਂ ਹੋਵੇਗਾ।