ਏਸ਼ੀਆ ਕੱਪ : ਬੰਗਲਾਦੇਸ਼ ਖਿਲਾਫ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ, ਟਿਮ ਸਾਊਥੀ ਨੂੰ ਛੱਡਿਆ ਪਿੱਛੇ

Wednesday, Aug 31, 2022 - 02:20 PM (IST)

ਏਸ਼ੀਆ ਕੱਪ : ਬੰਗਲਾਦੇਸ਼ ਖਿਲਾਫ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ, ਟਿਮ ਸਾਊਥੀ ਨੂੰ ਛੱਡਿਆ ਪਿੱਛੇ

ਸ਼ਾਰਜਾਹ : ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਏਸ਼ੀਆ ਕੱਪ ਦੇ ਗਰੁੱਪ ਬੀ ਦੇ ਮੈਚ 'ਚ 22 ਦੌੜਾਂ 'ਤੇ 3 ਵਿਕਟਾਂ ਦੇ ਆਪਣੇ ਸ਼ਾਨਦਾਰ ਸਪੈੱਲ ਨਾਲ ਪੁਰਸ਼ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ੀ ਸੂਚੀ 'ਚ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਮੈਚ 'ਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਓਪਨਿੰਗ ਮੈਚ 'ਚ ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੀ ਟੂਰਨਾਮੈਂਟ 'ਚ ਇਹ ਲਗਾਤਾਰ ਦੂਜੀ ਜਿੱਤ ਸੀ।

ਰਾਸ਼ਿਦ ਖਾਨ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਪਛਾੜਦੇ ਹੋਏ ਬੰਗਲਾਦੇਸ਼ 'ਤੇ ਜਿੱਤ ਦੇ ਦੌਰਾਨ ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਬੱਲੇਬਾਜ਼ ਬਣ ਗਏ। ਆਈ. ਸੀ. ਸੀ. ਦੇ ਅਨੁਸਾਰ, ਲੈੱਗ ਸਪਿਨਰ ਨੇ ਫਾਰਮੈਟ 'ਚ 112 ਵਿਕਟਾਂ ਨਾਲ ਮੈਚ ਦੀ ਸ਼ੁਰੂਆਤ ਕੀਤੀ ਅਤੇ ਮੁਸ਼ਫਿਕਰ ਰਹੀਮ, ਅਫੀਫ ਹੁਸੈਨ ਅਤੇ ਮਹਿਮੂਦੁੱਲਾ ਦੀਆਂ ਵਿਕਟਾਂ ਲੈ ਕੇ ਵਿਕਟਾਂ ਦੀ ਗਿਣਤੀ 115 ਤੱਕ ਪਹੁੰਚਾ ਦਿੱਤੀ।

ਇਹ ਵੀ ਪੜ੍ਹੋ : Asia Cup : ਭਾਰਤ ਨਾਲ ਮੈਚ ਤੋਂ ਪਹਿਲਾਂ ਹਾਂਗਕਾਂਗ ਦੇ ਕਪਤਾਨ ਨੇ ਕਿਹਾ- ਚਾਹੁੰਦਾ ਹਾਂ ਕਿ ਕੋਹਲੀ ਫਾਰਮ 'ਚ ਵਾਪਸੀ ਕਰੇ

ਸਾਊਥੀ ਮੈਚ ਤੋਂ ਪਹਿਲਾਂ 114 ਵਿਕਟਾਂ ਲੈ ਕੇ ਵਿਕਟਾਂ ਲੈਣ ਵਾਲਿਆਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਸੀ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ 122 ਵਿਕਟਾਂ ਦੇ ਨਾਲ ਆਪਣਾ ਰਿਕਾਰਡ ਕਾਇਮ ਰਖਿਆ, ਜੋ ਪੁਰਸ਼ਾਂ ਦੀ ਖੇਡ ਵਿੱਚ ਕਿਸੇ ਵੀ ਵਿਅਕਤੀ ਦੁਆਰਾ ਸਭ ਤੋਂ ਵੱਧ ਹੈ ਅਤੇ ਵੈਸਟਇੰਡੀਜ਼ ਦੀ ਮਹਿਲਾ ਕ੍ਰਿਕਟਰ ਅਨੀਸਾ ਮੁਹੰਮਦ ਤੋਂ ਬਾਅਦ ਸਾਰੇ ਟੀ-20 ਵਿੱਚ ਦੂਜਾ ਸਰਵੋਤਮ ਹੈ। ਰਾਸ਼ਿਦ ਦਾ ਹੁਣ ਤਕ ਟੀ-20 ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਰਿਹਾ ਹੈ। ਰਾਸ਼ਿਦ ਦੀ ਇਸ ਫਾਰਮੈਟ ਵਿੱਚ 68 ਮੈਚਾਂ ਤੋਂ ਬਾਅਦ ਹੁਣ ਤੱਕ 13.73 ਦੀ ਔਸਤ ਅਤੇ 6.16 ਦੀ ਇਕਾਨਮੀ ਦਰ ਹੈ। ਉਸਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਛੇ ਵਾਰ ਇੱਕ ਪਾਰੀ ਵਿੱਚ ਚਾਰ ਜਾਂ ਵੱਧ ਵਿਕਟਾਂ ਲਈਆਂ ਹਨ, ਜੋ ਕਿ ਪੁਰਸ਼ਾਂ ਦੀ ਖੇਡ ਵਿੱਚ ਸੰਯੁਕਤ ਤੌਰ 'ਤੇ ਸਭ ਤੋਂ ਵੱਧ ਹੈ।

ਮੁਜੀਬ ਉਰ ਰਹਿਮਾਨ ਦੇ ਪ੍ਰਭਾਵਸ਼ਾਲੀ ਤਿੰਨ ਵਿਕਟਾਂ ਦੇ ਬਾਅਦ ਰਾਸ਼ਿਦ ਦੇ ਸਪੈੱਲ ਨੇ ਅਫਗਾਨਿਸਤਾਨ ਨੂੰ 20 ਓਵਰਾਂ ਵਿੱਚ ਬੰਗਲਾਦੇਸ਼ ਨੂੰ 127/7 ਤੱਕ ਸੀਮਤ ਕਰਨ ਵਿੱਚ ਮਦਦ ਕੀਤੀ। ਹਾਲਾਂਕਿ ਇਸ ਤੋਂ ਬਾਅਦ ਨਜੀਬੁੱਲਾ ਜ਼ਾਦਰਾਨ ਦੀਆਂ 17 ਗੇਂਦਾਂ ਵਿੱਚ ਅਜੇਤੂ 43 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਜਿੱਤ ਦਰਜ ਕਰਨ ਚ ਮਦਦ ਕੀਤੀ ਤੇ ਏਸ਼ੀਆ ਕੱਪ 2022 ਗਰੁੱਪ ਬੀ ਦੇ ਸਿਖਰ 'ਤੇ ਆਪਣੀ ਜਗ੍ਹਾ ਪੱਕੀ ਕੀਤੀ ਅਤੇ ਅਗਲੇ ਦੌਰ ਲਈ ਕੁਆਲੀਫਾਈ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News