ਧੋਖਾਦੇਹੀ ਦਾ ਸ਼ਿਕਾਰ ਹੋਇਆ ਆਰਸਨੈੱਲ

07/18/2018 4:56:50 AM

ਸ਼ੰਘਾਈ- ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਆਰਸਨੈੱਲ ਨੇ ਚੀਨ ਦੇ ਕਾਰ ਨਿਰਮਾਤਾ ਬੀ. ਵਾਈ. ਡੀ. ਨਾਲ ਸਪਾਂਸਰ ਕਰਾਰ ਵਿਚ ਕਥਿਤ ਥੋਖਾਦੇਹੀ ਵਿਚ ਫਸਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਆਰਸਨੈੱਲ ਨੇ ਮਈ ਵਿਚ ਇਸ ਕਰਾਰ ਦਾ ਐਲਾਨ ਕੀਤਾ ਸੀ ਪਰ ਹੁਣ ਉਹ ਧੋਖਾਦੇਹੀ ਦਾ ਸ਼ਿਕਾਰ ਹੋ ਗਿਆ ਹੈ ਕਿਉਂਕਿ ਵੀ. ਵਾਈ. ਡੀ. ਨੇ ਖੁਲਾਸਾ ਕੀਤਾ ਹੈ ਕਿ ਇਹ ਇਸ਼ਿਤਿਹਾਰ ਏਜੰਸੀਆਂ ਨਾਲ ਥੋਖਾਦੇਹੀ ਦੀ ਸਾਜ਼ਿਸ਼ ਹੈ।  ਬੀ. ਵਾਈ. ਡੀ. ਨੇ ਪਿਛਲੇ ਹਫਤੇ ਕਿਹਾ ਕਿ ਇਕ ਮਹਿਲਾ ਨੇ ਉਸਦੀ ਸ਼ੰਘਾਈ ਸ਼ਾਖਾ ਦੀ ਮਾਰਕੀਟਿੰਗ ਮੈਨੇਜਰ ਦੇ ਰੂਪ ਵਿਚ ਕੰਪਨੀ ਦੇ ਪ੍ਰਸਾਰ ਲਈ ਇਸ਼ਿਤਹਾਰ ਏਜੰਸੀਆਂ ਨਾਲ ਕਈ ਕਰਾਰ ਕੀਤੇ । ਇਸ ਤੋਂ ਪ੍ਰਭਾਵਿਤ ਇਕ ਇਸ਼ਿਤਾਹਰ ਕੰਪਨੀ ਸ਼ੰਘਾਈ ਜਿੰਗਹੀ ਨੇ ਕਿਹਾ ਕਿ ਬੀ. ਵਾਈ. ਡੀ. ਨੇ ਇਕ ਅਰਬ 10 ਕਰੋੜ (16 ਕਰੋੜ 50 ਲੱਖ ਡਾਲਰ) ਦੇ ਕਰਾਰ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


Related News